ਸਾਂਝੀ ਕਾਰਜ ਯੋਜਨਾ ਦੀ ਪ੍ਰਗਤੀ ਸਬੰਧੀ ਹੁਣ ਤੱਕ ਦੀ ਜਾਣਕਾਰੀ

ਕੈਨੇਡਾ ਸਰਕਾਰ, ਬ੍ਰਿਟਿਸ਼ ਕੋਲੰਬੀਆਂ ਸੂਬਾ, ਪੋਰਟ ਮੈਟਰੋ ਵੈਨਕੂਵਰ ਅਤੇ ਬਾਕੀ ਦੇ ਭਾਈਵਾਲ ਰਲ ਕੇ ਸਾਂਝੇ ਤੌਰ ਤੇ ਇੱਕ ਕਾਰਜ ਯੋਜਨਾ ਨੂੰ ਲਾਗੂ ਕਰਦੇ ਆ ਰਹੇ ਹਨ ਤਾਂ ਕਿ 26 ਮਾਰਚ, 2014 ਤੋਂ ਲੈ ਕੇ ਪੋਰਟ ਤੇ ਕਨਟੇਨਰ ਟਰੱਕਾਂ ਦੇ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕੇ।

ਅੱਜ ਤੱਕ, ਹੇਠਾਂ ਦਿੱਤੀ ਕਾਰਵਾਈ ਕੀਤੀ ਗਈ ਹੈ:

ਵਾਅਦਾ: ਯੂਨੀਫ਼ੋਰ ਅਤੇ ਯੁਨਾਈਟਿਡ ਟਰੱਕਰਜ਼ ਐਸੋਸੀਏਸ਼ਨ ਨੇ ਵਾਅਦਾ ਕੀਤਾ ਕਿ ਸਾਂਝੀ ਕਾਰਜ ਯੋਜਨਾ ਦੇ ਪ੍ਰਵਾਨ ਹੁੰਦਿਆਂ ਹੀ ਟਰੱਕ ਚਾਲਕ ਫ਼ੌਰਨ ਕੰਮ ਤੇ ਪਰਤ ਆਉਣਗੇ।

 • ਸਥਿਤੀ: ਪੂਰਾ ਹੋਇਆ - ਪੋਰਟ ਤੇ ਪੂਰੇ ਤੌਰ ਤੇ ਕੰਮ ਸ਼ੁਰੂ ਹੋ ਗਿਆ ਹੈ।

ਵਾਅਦਾ: ਟਰੱਕਾਂ ਦਾ ਸਧਾਰਣ ਪੱਧਰ ਤੇ ਸੰਚਾਲਨ ਮੁੜ ਸ਼ੁਰੂ ਹੋਣ ਤੋਂ ਫ਼ੌਰਨ ਬਾਦ, ਪੋਰਟ ਵੈਨਕੂਵਰ ਨੇ ਲਾਈਸੈਂਸਾਂ ਦੀ ਮੁਅਤਲੀ ਰੱਦ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਪੂਰਾ ਹੋਇਆ - ਸਾਂਝੀ ਕਾਰਜ ਯੋਜਨਾ ਦੇ ਜਾਰੀ ਹੋਣ ਤੋਂ ਬਾਦ ਪੋਰਟ ਵੈਨਕੂਵਰ ਨੇ ਫ਼ੌਰਨ ਇਹ ਵਾਅਦਾ ਪੂਰਾ ਕੀਤਾ।

ਵਾਅਦਾ: ਸਾਰੀਆਂ ਧਿਰਾਂ, ਜਿਨ੍ਹਾਂ ਵਿੱਚ ਯੂਨੀਅਨ ਅਤੇ ਗ਼ੈਰ-ਯੂਨੀਅਨ ਟਰੱਕਿੰਗ ਭਾਈਚਾਰੇ ਦੇ ਨੁਮਾਇੰਦੇ, ਟਰਮੀਨਲ, ਪੋਰਟ ਮੈਟਰੋ ਵੈਨਕੂਵਰ, ਅਤੇ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਸ਼ਾਮਲ ਸਨ, ਨੇ ਸਾਂਝੀ ਕਾਰਜ ਯੋਜਨਾ ਦੇ ਲਾਗੂ ਹੋਣ ਤੇ ਨਿਗਰਾਨੀ ਰੱਖਣ ਲਈ ਇੱਕ ਸਟੀਅਰਿੰਗ ਕਮੇਟੀ ਦਾ ਗਠਨ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਪੂਰਾ ਹੋਇਆ ਅਤੇ ਜਾਰੀ ਹੈ - ਇੱਕ ਸਟੀਅਰਿੰਗ ਕਮੇਟੀ, ਕੈਨੇਡਾ ਸਰਕਾਰ ਦੀ ਪ੍ਰਧਾਨਗੀ ਹੇਠ ਮਾਰਚ, 2014 ਦੇ ਅਖ਼ੀਰ ਤੋਂ ਲੈ ਕੇ ਹਫ਼ਤਾਵਾਰੀ ਬੈਠਕਾਂ ਕਰਦੀ ਆ ਰਹੀ ਹੈ।

ਵਾਅਦਾ: ਕੈਨੇਡਾ ਸਰਕਾਰ ਨੇ ਟਰੱਕ ਚਾਲਕਾਂ ਦੇ ਕੰਮ ਤੇ ਪਰਤਣ ਦੇ 30 ਦਿਨਾਂ ਦੇ ਅੰਦਰ ਟਰਿੱਪਾਂ ਦੇ ਰੇਟ 2006 ਦੇ ਰੈੱਡੀ ਰੇਟਾਂ ਨਾਲੋਂ 12 ਫ਼ੀਸਦੀ ਹੋਰ ਵਧਾਉਣ ਦਾ ਵਾਅਦਾ ਕੀਤਾ।

 • ਸਥਿਤੀ: ਪੂਰਾ ਹੋਇਆ ਅਤੇ ਜਾਰੀ ਹੈ - ਕੈਨੇਡਾ ਸਰਕਾਰ ਨੇ 3 ਅਪ੍ਰੈਲ, 2014 ਤੋਂ ਪੋਰਟ ਮੈਟਰੋ ਵੈਨਕੂਵਰ ਤੇ ਕਨਟੇਨਰ ਟਰੱਕਾਂ ਦੇ ਰੇਟ 12 ਫ਼ੀਸਦੀ ਵਧਾਉਣ ਲਈ ਪੋਰਟ ਅਥੌਰਿਟੀਜ਼ ਉਪ੍ਰੇਸ਼ਨਜ਼ ਰੈਗੂਲੇਸ਼ਨਜ਼ ਵਿੱਚ ਸੋਧ ਕੀਤੀ। ਜਿਨ੍ਹਾਂ ਕੰਪਨੀਆਂ ਨੇ ਆਪਣੇ ਡਰਾਈਵਰਾਂ ਨੂੰ ਸੋਧੇ ਹੋਏ ਰੇਟ/ਸਰਚਾਰਜ ਅਦਾ ਕਰਨ ਦੀ ਆਪਣੀ ਜ਼ਿੰਮੇਵਾਰੀ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਦੀ ਜਾਂਚ ਪੜਤਾਲ ਹੋ ਰਹੀ ਹੈ ਅਤੇ ਉਨ੍ਹਾਂ ਦੇ ਲਾਈਸੈਂਸ ਰੱਦ ਹੋਣ ਦਾ ਖ਼ਤਰਾ ਹੈ।

ਵਾਅਦਾ: ਕੈਨੇਡਾ ਸਰਕਾਰ ਨੇ ਟਰੱਕ ਮਾਲਕ ਡਰਾਈਵਰਾਂ ਨੂੰ ਅਦਾ ਕੀਤੇ ਜਾਣ ਵਾਲੇ ਫ਼ਿਉਲ ਸਰਚਾਰਜ ਨੂੰ ਵਧਾਉਣ ਦਾ ਫ਼ੈਸਲਾ ਕੀਤਾ।

 • ਸਥਿਤੀ: ਪੂਰਾ ਹੋਇਆ - ਕੈਨੇਡਾ ਸਰਕਾਰ ਨੇ ਟਰੱਕ ਮਾਲਕ ਡਰਾਈਵਰਾਂ ਨੂੰ ਅਦਾ ਕੀਤੇ ਜਾਣ ਵਾਲੇ ਫ਼ਿਉਲ ਸਰਚਾਰਜ ਨੂੰ ਦੁੱਗਣਾ ਕਰਨ ਲਈ ਲਈ ਪੋਰਟ ਅਥੌਰਿਟੀਜ਼ ਉਪ੍ਰੇਸ਼ਨਜ਼ ਰੈਗੂਲੇਸ਼ਨਜ਼ ਵਿੱਚ ਸੋਧ ਕੀਤੀ।

ਵਾਅਦਾ: ਕੈਨੇਡਾ ਸਰਕਾਰ ਅਤੇ ਪੋਰਟ ਮੈਟਰੋ ਵੈਨਕੂਵਰ ਨੇ ਬਾਕੀ ਬਚਦੇ ਟਰੱਕਾਂ ਦੇ ਫ਼ਲੀਟ ਨੂੰ ਜੀ ਪੀ ਐੱਸ ਤਕਨਾਲੋਜੀ ਨਾਲ ਲੈਸ ਕਰਨ ਲਈ ਜੀ ਪੀ ਐੱਸ ਪ੍ਰਾਜੈਕਟ ਦਾ ਅਗਲਾ ਪੜਾਅ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ।

 • ਸਥਿਤੀ: ਛੇਤੀ ਮੁਕੰਮਲ ਹੋਣ ਦੇ ਰਾਹ ਤੇ - ਕੈਨੇਡਾ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ, ਅਤੇ ਪੋਰਟ ਮੈਟਰੋ ਵੈਨਕੂਵਰ ਨੇ 2 ਮਈ, 2014 ਨੂੰ ਉਨ੍ਹਾਂ ਬਾਕੀ ਬਚਦੇ ਕਨਟੇਨਰ ਟਰੱਕਾਂ ਦੇ ਫ਼ਲੀਟ ਨੂੰ, ਜੋ ਪੋਰਟ ਮੈਟਰੋ ਵੈਨਕੂਵਰ ਦੇ ਟਰਮੀਨਲਾਂ ਤੇ ਸੇਵਾਵਾਂ ਪ੍ਰਦਾਨ ਕਰਦਾ ਹੈ, ਵਿੱਚ ਜੀ ਪੀ ਐੱਸ ਤਕਨਾਲੋਜੀ ਫਿੱਟ ਕਰਨ ਵਿੱਚ ਤੇਜ਼ੀ ਲਿਆਉਣ ਲਈ $1.71 ਮਿਲੀਅਨ ਦੀ ਮਾਲੀ ਮਦਦ ਸਾਂਝੇ ਤੌਰ ਤੇ ਦੇਣ ਦਾ ਐਲਾਨ ਕੀਤਾ। ਮੁਕੰਮਲ ਜੀ ਪੀ ਐੱਸ ਲਾਏ ਜਾਣ ਦਾ ਕੰਮ ਲਗ ਭਗ ਪੂਰਾ ਹੋ ਗਿਆ ਹੈ।

ਵਾਅਦਾ: ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਯੂਨੀਅਨਾਂ ਅਤੇ ਉਨ੍ਹਾਂ ਦੀਆਂ ਪ੍ਰਮਾਣਤ ਮਾਲਕ ਕੰਪਨੀਆਂ ਨੂੰ ਸਾਂਝੇ ਸਮਝੌਤਿਆਂ ਦੇ ਨਵਿਆਉਣ ਸਬੰਧੀ ਸ਼ਾਮਲ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਪੂਰਾ ਹੋਇਆ ਅਤੇ ਜਾਰੀ ਹੈ - ਬ੍ਰਿਟਿਸ਼ ਕੋਲੰਬੀਆ ਸੂਬਾ ਉਨ੍ਹਾਂ ਟਰੱਕ ਕੰਪਨੀਆਂ ਅਤੇ ਯੂਨੀਅਨਾਂ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰ ਰਿਹਾ ਹੈ ਜਿਨ੍ਹਾਂ ਦੇ ਸਾਂਝੇ ਸਮਝੌਤੇ ਖ਼ਤਮ ਹੋ ਗਏ ਹਨ।

ਵਾਅਦਾ: ਪੋਰਟ ਮੈਟਰੋ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਟਰੱਕ ਲਾਈਸੈਂਸ ਸਿਸਟਮ ਦੀਆਂ ਸ਼ਰਤਾਂ ਦੀ ਪਾਲਣਾ ਸਬੰਧੀ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਇੱਕ ਪ੍ਰਕਿਰਿਆ ਮੁਹੱਈਆ ਕਰਾਉਣ ਲਈ ਰਲ ਕੇ ਕੰਮ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਰਾਹ ਤੇ -  ਸ਼ਿਕਾਇਤਾਂ ਰਜਿਸਟਰ ਕਰਾਉਣ ਲਈ ਡਿਸਪਿਊਟ ਰੈਜ਼ੋਲਿਊਸ਼ਨ ਪ੍ਰੋਗਰਾਮ ਨਾਲ ਇੱਕ ਸਿੱਧੀ ਟੈਲੀਫ਼ੋਨ ਲਾਈਨ ਜੋੜੀ ਗਈ ਹੈ, ਅਤੇ ਪੋਰਟ ਮੈਟਰੋ ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਯੋਜਨਾ ਹੈ ਕਿ 24/7 ਟੋਲ-ਫ਼ਰੀ ਨੰਬਰ ਨਾਲ ਇਸ ਸੇਵਾ ਨੂੰ ਹੋਰ ਬਿਹਤਰ ਬਣਾਇਆ ਜਾਵੇ।

ਵਾਅਦਾ: ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਆਪਣੇ ਲੇਖਾ ਜਾਂਚ ਪ੍ਰੋਗਰਾਮ ਨੂੰ ਹੋਰ ਸਖ਼ਤ ਬਣਾਉਣ ਦਾ ਵਾਅਦਾ ਕੀਤਾ।

 • ਸਥਿਤੀ: ਰਾਹ ਤੇ -  ਬ੍ਰਿਟਿਸ਼ ਕੋਲੰਬੀਆ ਸੂਬਾ ਟਰੱਕ ਕੰਪਨੀਆਂ ਦੇ ਲੇਖਿਆਂ ਦੀ ਜਾਂਚ ਦਾ ਦਾਇਰਾ ਵਧਾ ਰਿਹਾ ਹੈ, ਅਤੇ ਉਲੰਘਣਾ ਕਰਨ ਦੇ ਮਾਮਲਿਆਂ ਸਬੰਧੀ ਪੋਰਟ ਮੈਟਰੋ ਵੈਨਕੂਵਰ ਨੂੰ ਰੇਟਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਿਸ਼ੇਸ਼, ਸਖ਼ਤ ਜੁਰਮਾਨੇ ਕਰਨ ਦੀਆਂ ਸਿਫ਼ਾਰਸ਼ਾਂ ਨਾਲ ਪ੍ਰਤੀਕਿਰਿਆ ਦੇ ਰਿਹਾ ਹੈ।

ਵਾਅਦਾ: ਕੈਨੇਡਾ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ, ਅਤੇ ਪੋਰਟ ਮੈਟਰੋ ਵੈਨਕੂਵਰ ਨੇ ਸਲਾਹਕਾਰ ਵਿੰਸ ਰੈੱਡੀ ਵੱਲੋਂ ਸਾਂਝੀ ਕਾਰਜ ਯੋਜਨਾ ਬਾਰੇ ਪੇਸ਼ ਕੀਤੀ ਗਈ ਕਿਸੇ ਵੀ ਸਿਫ਼ਾਰਸ਼ ਤੇ ਤੇਜ਼ੀ ਨਾਲ ਨਜ਼ਰਸਾਨੀ ਕਰ ਕੇ ਉਸ ਪ੍ਰਤੀ ਹੁੰਗਾਰਾ ਭਰਨ ਦਾ ਵਾਅਦਾ ਕੀਤਾ।

 • ਸਥਿਤੀ: ਪੂਰਾ ਹੋਇਆ ਅਤੇ ਜਾਰੀ ਹੈ - ਕੈਨੇਡਾ ਸਰਕਾਰ ਅਤੇ ਬ੍ਰਿਟਿਸ਼ ਕੋਲੰਬੀਆ ਨੇ 21 ਮਈ, 2014 ਨੂੰ, ਸਾਂਝੀ ਕਾਰਜ ਯੋਜਨਾ ਦੇ ਮੁੱਖ ਤੱਤਾਂ ਨੂੰ ਲਾਗੂ ਕਰਨ ਸਬੰਧੀ ਉਪਾਵਾਂ ਬਾਰੇ ਸਲਾਹਕਾਰ ਵਿੰਸ ਰੈੱਡੀ ਵੱਲੋਂ ਪੇਸ਼ ਕੀਤੀਆਂ ਗਈਆਂ ਸਿਫ਼ਾਰਸ਼ਾਂ ਨੂੰ ਤੁਰੰਤ ਪ੍ਰਵਾਨ ਕਰ ਲਿਆ। ਸ੍ਰੀ ਵਿੰਸ ਰੈੱਡੀ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਹੋਰ ਸਿਫ਼ਾਰਸ਼ਾਂ ਤੇ ਵੀ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।

ਵਾਅਦਾ: ਕੰਮ ਦੇ ਪੂਰਵ ਅਨੁਮਾਨ ਨਾਲ ਨਜਿੱਠਣ ਲਈ ਟਰਮੀਨਲਾਂ ਅਤੇ ਪੋਰਟ ਮੈਟਰੋ ਵੈਨਕੂਵਰ ਨੇ ਵਧੇ ਹੋਏ ਕੰਮ ਦੇ ਸਮੇਂ ਦਾ ਇੱਕ ਪ੍ਰਯੋਗੀ ਪ੍ਰਾਜੈਕਟ ਤੇਜ਼ੀ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਪੂਰਾ ਹੋਇਆ27 ਮਈ, 2014 ਨੂੰ ਟੀ ਐੱਸ ਆਈ ਟਰਮੀਨਲ ਸਿਸਟਮ ਇਨਕੌਰਪੋਰੇਟਿਡ ਅਤੇ ਡੀ ਪੀ ਵਰਲਡ ਇਨਕੌਰਪੋਰੇਟਿਡ ਨੇ ਪੋਰਟ ਤੇ ਨਾਈਟ ਗੇਟ ਉਪ੍ਰੇਸ਼ਨਜ਼ (ਹਫ਼ਤੇ ਦੇ ਪੰਜ ਦਿਨ) ਦਾ ਐਲਾਨ ਕੀਤਾ। ਕੰਮ ਦੇ ਵਧੇ ਹੋਏ ਘੰਟੇ   1 ਜੁਲਾਈ, 2014 ਤੋਂ ਲਾਗੂ ਹੋ ਜਾਣਗੇ।

ਵਾਅਦਾ: ਕਿਸੇ ਟਰਮੀਨਲ ਤੇ ਬਹੁਤ ਜ਼ਿਆਦਾ ਦੇਰ ਲੱਗਣ ਤੇ ਟਰਮੀਨਲ ਗੇਟ ਕੰਪਲਾਇੰਸ ਫ਼ੀਸ ਮਾਫ਼ ਕੀਤੀ ਜਾਵੇਗੀ।

 • ਸਥਿਤੀ: ਪੂਰਾ ਹੋਇਆ - ਪੋਰਟ ਟਰਮੀਨਲਾਂ ਨੇ ਇਹ ਕਾਰਵਾਈ ਪੂਰੀ ਕਰ ਦਿੱਤੀ ਹੈ।

ਵਾਅਦਾ: ਪੋਰਟ ਮੈਟਰੋ ਵੈਨਕੂਵਰ ਨੇ ਟਰਮੀਨਲ ਗੇਟ ਐਫ਼ੀਸ਼ੈਂਸੀ ਫ਼ੀਸ (ਭਾਵ ਉਡੀਕ ਦੇ ਸਮੇਂ ਦੀ ਫ਼ੀਸ) ਮਾਲਕ ਉਪਰੇਟਰਾਂ ਨੂੰ ਅਦਾ ਕੀਤੇ ਜਾਣ ਸਬੰਧੀ ਇੱਕ ਕਾਰਜ ਪ੍ਰਣਾਲੀ ਕਾਇਮ ਕਰਨ ਦਾ ਵਾਅਦਾ ਕੀਤਾ।

ਵਾਅਦਾ: ਪੋਰਟ ਮੈਟਰੋ ਵੈਨਕੂਵਰ ਨੇ ਮੁਢਲੇ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰਨ ਦੇ ਇਰਾਦੇ ਨਾਲ ਟਰੱਕ ਲਾਈਸੈਂਸ ਸਿਸਟਮ ਦੇ ਪੁਨਰਗਠਨ ਸਬੰਧੀ ਟਰੱਕਿੰਗ ਉਦਯੋਗ ਨਾਲ ਸਲਾਹ ਮਸ਼ਵਰਾ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਜਾਰੀ ਹੈ - ਪੋਰਟ ਮੈਟਰੋ ਵੈਨਕੂਵਰ ਨੇ ਕਨਟੇਨਰ ਟਰੱਕਿੰਗ ਉਦਯੋਗ ਨਾਲ 14 ਵਾਰੀ ਵਿਚਾਰ ਵਟਾਂਦਰਾ ਕੀਤਾ ਹੈ ਜਿਸ ਵਿੱਚ ਯੁਨਾਈਟਿਡ ਟਰੱਕਰਜ਼ ਐਸੋਸੀਏਸ਼ਨ ਅਤੇ ਯੂਨੀਫ਼ੋਰ ਨਾਲ ਇੱਕ ਬੈਠਕ ਵੀ ਸ਼ਾਮਲ ਹੈ। ਗਰਮੀਆਂ ਦੌਰਾਨ ਵੀ ਇਹ ਕਾਰਜ ਜਾਰੀ ਰਹੇਗਾ।

ਵਾਅਦਾ: ਪੋਰਟ ਮੈਟਰੋ ਵੈਨਕੂਵਰ ਨੇ, ਟਰਮੀਨਲਾਂ ਅਤੇ ਟਰੱਕਿੰਗ ਸਟੇਕਹੋਲਡਰਾਂ ਨਾਲ ਵਿਚਾਰ ਕਰ ਕੇ, ਮੌਜੂਦਾ ਰਿਜ਼ਰਵੇਸ਼ਨ ਸਿਸਟਮ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਜਨਵਰੀ 2015 ਤੋਂ ਇੱਕ ਸੁਧਰਿਆ ਹੋਇਆ ਸਾਂਝਾ ਰਿਜ਼ਰਵੇਸ਼ਨ ਸਿਸਟਮ ਲਾਗੂ ਕਰਨ ਦਾ ਵਾਅਦਾ ਕੀਤਾ।

 • ਸਥਿਤੀ: ਰਾਹ ਤੇ - ਪੋਰਟ ਮੈਟਰੋ ਵੈਨਕੂਵਰ ਇਸ ਸਿਸਟਮ ਨੂੰ 2015 ਦੇ ਸ਼ੁਰੂ ਵਿੱਚ ਲਾਗੂ ਕਰਨ ਲਈ ਸਟੇਕਹੋਲਡਰਾਂ ਨਾਲ ਕੰਮ ਕਰ ਰਿਹਾ ਹੈ।

ਜੂਨ 2014