ਕੈਨੇਡਾ ਦੀ ਸਰਕਾਰ ਨੇ ਪੋਰਟ ਮੈਟਰੋ ਵੈਨਕੂਵਰ ਵਿਖੇ ਕੰਟੇਨਰ ਟਰੱਕਿੰਗ ਦੇ ਸਬੰਧ ਵਿੱਚ ਵਿਨਿਯਮਾਂ ਵਿੱਚ ਸੰਸ਼ੋਧਨ ਕੀਤਾ

22 ਦਸੰਬਰ 2014 – ਵੈਨਕੂਵਰ, ਬ੍ਰਿਟਿਸ਼ ਕੋਲੰਬੀਆ – ਟ੍ਰਾਂਸਪੋਰਟ ਕੈਨੇਡਾ

ਸਨਮਾਨਯੋਗ ਲੀਸਾ ਰਾਇਤ, ਟ੍ਰਾਂਸਪੋਰਟ ਮੰਤਰੀ ਨੇ ਅੱਜ ਘੋਸ਼ਣਾ ਕੀਤੀ ਕਿ ਕੈਨੇਡਾ ਦੀ ਸਭ ਤੋਂ ਵੱਧ ਵਿਅਸਤ ਬੰਦਰਗਾਹ ਵਿਖੇ ਕੰਟੇਨਰ ਟਰੱਕਿੰਗ ਵਿੱਚ ਹੋਰ ਜ਼ਿਆਦਾ ਸਥਿਰਤਾ ਅਤੇ ਕੁਸ਼ਲਤਾ ਲਿਆਉਣ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਅਤੇ ਪੋਰਟ ਮੈਟਰੋ ਵੈਨਕੂਵਰ ਦੀ ਮਦਦ ਕਰਨ ਲਈ ਕੈਨੇਡਾ ਦੀ ਸਰਕਾਰ ਨੇ ਵਿਨਿਯਮਾਂ ਵਿੱਚ ਸੰਸ਼ੋਧਨ ਕੀਤਾ ਹੈ।

ਪੋਰਟ ਅਥਾਰਿਟੀ ਦੇ ਸੰਚਾਲਨ ਵਿਨਿਯਮਾਂ ਵਿੱਚ ਸੰਸ਼ੋਧਨ ਨਵੇਂ ਸੂਬਾਈ ਕਨੂੰਨ ਦਾ ਸਮਰਥਨ ਕਰਦਾ ਹੈ ਜੋ ਕੰਟੇਨਰ ਟਰੱਕਿੰਗ ਕੰਪਨੀਆਂ ਤੋਂ ਪੋਰਟ ਮੈਟਰੋ ਵੈਨਕੂਵਰ ਦਾ ਅਸਥਾਈ ਲਾਇਸੈਂਸ ਲੈਣ ਦੀ ਮੰਗ ਕਰਦਾ ਹੈ।

ਕੰਟੇਨਰ ਟਰੱਕਿੰਗ ਉਦਯੋਗ ਲਈ ਇੱਕ ਨਵੇਂ ਮਾਡਲ ਦੀ ਘੋਸ਼ਣਾ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੁਆਰਾ ਅਕਤੂਬਰ ਮਹੀਨੇ ਵਿੱਚ, ਕਈ ਸਾਰੇ ਸਲਾਹ-ਮਸ਼ਵਰਿਆਂ ਦੇ ਬਾਅਦ, ਸੰਯੁਕਤ ਰੂਪ ਵਿੱਚ ਕੀਤੀ ਗਈ ਸੀ। ਪੋਰਟ ਮੈਟਰੋ ਵੈਨਕੂਵਰ ਟਰੱਕ ਲਾਇਸੈਂਸਿੰਗ ਸਿਸਟਮ ਵਿੱਚ ਆਪਣੇ ਸੁਧਾਰ ਦੇ ਨਾਲ ਅੱਗੇ ਵੱਧ ਰਿਹਾ ਹੈ, ਜਦ ਕਿ ਕਮਿਸ਼ਨਰ ਆਫ ਕੰਟੇਨਰ ਟਰੱਕਿੰਗ ਦਾ ਇੱਕ ਨਵਾਂ ਸੂਬਾਈ ਆਫਿਸ, ਟਰੱਕਿੰਗ ਕੰਪਨੀਆਂ ਨੂੰ ਪੋਰਟ ਮੈਟਰੋ ਵੈਨਕੂਵਰ ਵਿਖੇ ਕਾਰੋਬਾਰ ਕਰਨ ਵਾਸਤੇ ਲਾਇਸੈਂਸ ਦੇਣ ਲਈ ਜ਼ਿੰਮੇਵਾਰ ਹੋਵੇਗਾ।

ਕਨੇਡਾ ਸਰਕਾਰ ਬੰਦਰਗਾਹ ਵਿਖੇ ਟਰੱਕਾਂ ਨੂੰ ਲਸੰਸਸ਼ੁਦਾ ਕਰਨ ਦੀ ਇੱਕ ਵਧੇਰੇ ਪ੍ਰਭਾਵਸ਼ਾਲੀ ਪ੍ਰਣਾਲੀ ਲਾਗੂ ਕਰਨ, ਅਤੇ ਲੰਮੇ ਸਮੇਂ ਲਈ ਇਸ ਦੀ ਬਰਕਰਾਰੀ ਯਕੀਨੀ ਬਣਾਉਣ ਦਾ ਪੱਕਾ ਇਰਾਦਾ ਰੱਖਦੀ ਹੈ। ਨਵੇਂ ਵਿਨਿਯਮ ਹੁਣ ਲਾਗੂ ਹੋ ਚੁੱਕੇ ਹਨ।

ਜਲਦ ਤੱਥ

  • ਪੋਰਟ ਮੈਟਰੋ ਵੈਨਕੂਵਰ ਕੈਨੇਡਾ ਦੀ ਸਭ ਤੋਂ ਵੱਡੀ ਬੰਦਰਗਾਹ ਅਤੇ ਸਮਰੱਥਾ ਦੇ ਪੱਖੋਂ ਉੱਤਰੀ ਅਮਰੀਕਾ ਵਿੱਚ ਚੌਥੀ ਸਭ ਤੋਂ ਵੱਡੀ ਬੰਦਰਗਾਹ ਹੈ।
  • ਬੰਦਰਗਾਹ ਸਲਾਨਾ ਤੌਰ 'ਤੇ 160 ਵਪਾਰਕ ਅਰਥ-ਵਿਵਸਥਾਵਾਂ ਦੇ ਨਾਲ $184 ਬਿਲੀਅਨ ਦੀਆਂ ਵਸਤਾਂ ਦਾ ਵਪਾਰ ਕਰਦੀ ਹੈ (2013 ਦੀਆਂ ਕਾਰਗੋ ਮਾਤਰਾਵਾਂ ਦੇ ਅਧਾਰ 'ਤੇ)।
  • ਸਥਾਨਕ ਟਰੱਕਿੰਗ ਉਦਯੋਗ ਪੋਰਟ ਮੈਟਰੋ ਵੈਨਕੂਵਰ ਦੇ ਰਾਹੀਂ ਪ੍ਰਤੀ ਸਾਲ ਲਗਭਗ 1.3 ਮਿਲੀਅਨ TEUs* ਲਿਆਉਂਦਾ-ਲਿਜਾਉਂਦਾ ਹੈ।

ਹਵਾਲਾ

“ਸਪਲਾਈ ਲੜੀ ਦਾ ਮੁਕਾਬਲਾ ਕਰਨ ਅਤੇ ਲੰਬੇ ਸਮੇਂ ਤਕ ਟਿਕੇ ਰਹਿਣ ਦੀ ਯੋਗਤਾ ਵਿੱਚ ਦੁਨੀਆਂ ਦਾ ਆਗੂ ਬਣਨ ਦੇ ਬੰਦਰਗਾਹ ਦੇ ਟੀਚੇ ਵੱਲ ਅੱਗੇ ਵਧਣ ਵਾਸਤੇ, ਸਾਡੀ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ, ਪੋਟ ਮੈਟਰੋ ਵੈਨਕੂਵਰ ਅਤੇ ਟਰੱਕਿੰਗ ਉਦਯੋਗ ਦੇ ਨਾਲ ਮਿਲ ਕਰਨਾ ਜਾਰੀ ਰੱਖਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਉਪਾਅ ਸਾਡੀ ਸਰਕਾਰ ਦੇ ਕਨੂੰਨ ਵਿੱਚ ਇਕਸਾਰਤਾ ਲਿਆਉਣਗੇ ਅਤੇ ਇਹ ਵਸਤਾਂ ਨੂੰ ਬੰਦਰਗਾਹ ਦੇ ਰਾਹੀਂ ਕੁਸ਼ਲਤਾ ਦੇ ਨਾਲ ਉਹਨਾਂ ਦੇ ਬਜ਼ਾਰੀ ਮੁਕਾਮਾਂ ਤਕ ਲਿਜਾਉਣਾ ਯਕੀਨੀ ਬਣਾਉਣ ਲਈ ਇੱਕ ਨਵੀਂ, ਅਤੇ ਵਧੇਰੇ ਪ੍ਰਭਾਵੀ ਪ੍ਰਣਾਲੀ ਲਾਗੂ ਕਰਨ ਵਿੱਚ ਸੂਬੇ ਦੀ ਸਹਾਇਤਾ ਕਰਨਗੇ। ਇਹ ਕੈਨੇਡਾ ਦੇ ਏਸ਼ਿਆ-ਪ੍ਰਸ਼ਾਂਤ ਲਈ ਪ੍ਰਵੇਸ਼-ਦੁਆਰ ਦੇ ਲੰਮੇ ਸਮੇਂ ਤਕ ਵਿਹਾਰਕ ਬਣੇ ਰਹਿਣ ਦੀ ਕੁੰਜੀ ਹੈ।

ਸਨਮਾਨਯੋਗ ਲੀਸਾ ਰਾਇਤ,
ਟ੍ਰਾਂਸਪੋਰਟ ਮੰਤਰੀ

*ਟਵੰਟੀ-ਫੁੱਟ ਇਕਿਵਿਲੈਂਟ ਯੂਨਿਟ (TEU) ਕਿਸੇ ਸਮੁੰਦਰੀ ਜਹਾਜ਼ ਦੀ ਕਾਰਗੋ ਲਿਜਾਉਣ ਦੀ ਸਮਰੱਥਾ, ਜਾਂ ਕਿਸੇ ਸ਼ਿਪਿੰਗ ਟਰਮੀਨਲ ਦੀ ਕਾਰਗੋ ਸੰਭਾਲਣ ਦੀ ਸਮਰੱਥਾ ਦੱਸਣ ਵਾਲਾ ਇੱਕ ਮਿਆਰੀ ਯੂਨਿਟ ਹੈ।

ਸੰਪਰਕ

ਐਸ਼ਲੇ ਕੇਲਾਹੇਰ (Ashley Kelahear)
ਡਾਇਰੈਕਟਰ ਆਫ ਕਮਿਉਨਿਕੇਸ਼ਨਜ਼
ਸਨਮਾਨਯੋਗ ਲੀਸਾ ਰਾਇਤ ਦਾ ਆਫਿਸ
ਟ੍ਰਾਂਸਪੋਰਟ ਮੰਤਰੀ
613-991-0700

ਮੀਡੀਆ ਨਾਲ ਸੰਬੰਧ
ਟ੍ਰਾਂਸਪੋਰਟ ਕੈਨੇਡਾ
613-993-0055

ਟਰਾਂਸਪੋਰਟ ਕੈਨੇਡਾ www.tc.gc.ca ਤੇ ਔਨਲਾਈਨ ਹੈ।  e-news  ਰਾਹੀਂ RSS, Twitter, Facebook, YouTube ਅਤੇ Flickr ਦੁਆਰਾ ਟਰਾਂਸਪੋਰਟ ਕੈਨੇਡਾ ਵੱਲੋਂ ਨਵੀਨਤਮ ਜਾਣਕਾਰੀ ਨਾਲ ਜੁੜੇ ਰਹਿ ਸਕਦੇ ਹੋ।

ਇਹ ਨਿਊਜ਼ ਰਿਲੀਜ਼ ਦੇਖਣ ਦੀਆਂ ਅਸਮਰਥਤਾਵਾਂ ਵਾਲੇ ਵਿਅਕਤੀਆਂ ਲਈ ਵਿਕਲਪਕ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਜਾ ਸਕਦਾ ਹੈ।