ਸਰਕਾਰਾਂ ਵੱਲੋਂ ਪੋਰਟ ਮੈਟਰੋ ਵੈਨਕੂਵਰ ਦੇ ਕੰਟੇਨਰ ਟਰੱਕਿੰਗ ਉਦਯੋਗ ਲਈ ਨਵਾਂ ਮਾਡਲ ਪੇਸ਼

ਵਿਕਟੋਰੀਆ - ਕਨੇਡਾ ਦੇ Transport Minister, the Honourable Lisa Raitt (ਆਵਾਜਾਈ ਮੰਤਰੀ ਮਾਣਯੋਗ ਲੀਸਾ ਰਾਇਟ), ਅਤੇ B.C. Transportation and Infrastructure Minister Todd Stone (ਆਵਾਜਾਈ ਅਤੇ ਬੁਨਿਆਦੀ ਢਾਂਚੇ ਬਾਰੇ ਬੀ.ਸੀ. ਦੇ ਮੰਤਰੀ ਟੌਡ ਸਟੋਨ) ਨੇ ਅੱਜ ਪੋਰਟ ਮੈਟਰੋ ਵੈਨਕੂਵਰ ਅਤੇ ਲੋਅਰ ਮੇਨਲੈਂਡ ਵਿੱਚ ਕਾਰਜ ਕਰਦੇ ਕੰਟੇਨਰ ਟਰੱਕਿੰਗ ਉਦਯੋਗ ਲਈ ਨਵਾਂ ਮਾਡਲ ਪੇਸ਼ ਕਰਨ ਹਿਤ ਹੇਠ ਲਿਖਿਆ ਸਾਂਝਾ ਬਿਆਨ ਜਾਰੀ ਕੀਤਾ।

ਕਨੇਡਾ ਦੀ ਸਭ ਤੋਂ ਵੱਡੀ ਬੰਦਰਗਾਹ Port Metro Vancouver (ਪੋਰਟ ਮੈਟਰੋ ਵੈਨਕੂਵਰ), ਜੋ ਹਰ ਸਾਲ 130 ਮਿਲੀਅਨ ਟਨ ਮਾਲ ਨਿਪਟਾਉਂਦੀ ਹੈ, ਸਥਾਨਕ ਅਤੇ ਕੌਮੀ ਅਰਥਚਾਰੇ ਲਈ ਅਹਿਮ ਹੈ। ਅੱਜ ਅਸੀਂ ਬੰਦਰਗਾਹ ਦੇ ਕਾਰਜਾਂ ਨੂੰ ਅੱਗੇ ਤੋਰਨ ਵਾਲੇ ਮੁੱਖ ਕਦਮਾਂ ਦਾ ਐਲਾਨ ਕਰ ਰਹੇ ਹਾਂ ਜਿਨ੍ਹਾਂ ਨਾਲ ਅਸੀਂ ਉਨ੍ਹਾਂ ਨਿੱਗਰ ਨਿਵੇਸ਼ਾਂ ਦਾ ਲਾਹਾ ਲੈ ਸਕਾਂਗੇ ਜੋ ਅਸੀਂ Asia-Pacific Gateway (ਏਸ਼ੀਆ-ਪੈਸਿਫਿਕ ਗੇਟਵੇ) ਦੇ ਵਿਸਥਾਰ ਲਈ ਕੀਤੇ ਹਨ, ਅਤੇ ਪੋਰਟ ਮੈਟਰੋ ਵੈਨਕੂਵਰ ਦੀ ਸਹੀ ਅਰਥਾਂ ਵਿੱਚ ਵਿਸ਼ਵ-ਪੱਧਰੀ ਹੈਸੀਅਤ ਨੂੰ ਹੋਰ ਵਧਾ ਸਕਾਂਗੇ।

Vince Ready (ਵਿੰਸ ਰੈਡੀ) ਅਤੇ Corinn Bell (ਕੋਰਿੱਨ ਬੈੱਲ) ਨੇ ਬੰਦਰਗਾਹ ਵਿਖੇ ਲਾਗੂ ਕੀਤੇ ਜਾਣ ਵਾਲੇ ਨਵੀਨਕਾਰੀ ਕਦਮਾਂ ਅਤੇ ਕਾਰਜ-ਕੁਸ਼ਲਤਾਵਾਂ ਦੀਆਂ ਅਹਿਮ ਸਿਫਾਰਸ਼ਾਂ ਵਾਲੀ ਇੱਕ ਰਿਪੋਰਟ ਦਾਇਰ ਕੀਤੀ ਹੈ। ਅੱਜ ਸਾਡੀਆਂ ਦੋਵੇਂ ਸਰਕਾਰਾਂ ਇਨ੍ਹਾਂ ਸਿਫਾਰਸ਼ਾਂ ਵਿੱਚੋਂ ਸਭ ਤੋਂ ਅਹਿਮ ਨੂੰ ਲਾਗੂ ਕਰਨ ਵੱਲ ਸਾਂਝੇ ਤੌਰ `ਤੇ ਅੱਗੇ ਵਧ ਰਹੀਆਂ ਹਨ। ਦੋਵੇਂ ਸਰਕਾਰਾਂ ਇਨ੍ਹਾਂ ਦੋ ਕਦਮਾਂ ਨੂੰ ਬੰਦਰਗਾਹ ਦੀ ਕਾਰਜ-ਕੁਸ਼ਲਤਾ ਅਤੇ ਮੁਕਾਬਲੇਦਾਰੀ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਮੰਨਦੀਆਂ ਹਨ।

ਪੋਰਟ ਮੈਟਰੋ ਵੈਨਕੂਵਰ Truck Licensing System (TLS) [ਟਰੱਕ ਲਸੰਸਿੰਗ ਪ੍ਰਣਾਲੀ (ਟੀ.ਐੱਲ.ਐੱਸ.)] ਦੇ ਪ੍ਰਸਤਾਵਿਤ ਸੁਧਾਰ ਲਾਗੂ ਕਰਨ ਲਈ ਕਦਮ ਚੁੱਕੇਗੀ। ਇਸ ਨਾਲ ਬੰਦਰਗਾਹ ਵਿੱਚ ਕੰਮ-ਕਾਜ ਕਰਦੇ ਕੰਟੇਨਰ ਟਰੱਕਾਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਵਰਤਣ ਵਾਲੇ ਗ੍ਰਾਹਕਾਂ ਦੀਆਂ ਮੰਗਾਂ ਦਰਮਿਆਨ ਸੁਮੇਲ ਯਕੀਨੀ ਬਣਾ ਕੇ ਇੱਕ ਆਧੁਨਿਕ ਅਤੇ ਕਾਰਜ-ਕੁਸ਼ਲ ਡ੍ਰੇਏਜ ਸੈਕਟਰ ਦੇ ਹਾਲਾਤ ਸਿਰਜਣ ਵਿੱਚ ਮਦਦ ਮਿਲੇਗੀ। ਇਨ੍ਹਾਂ ਕਦਮਾਂ ਨਾਲ ਉਹ ਹਾਲਾਤ ਸੁਧਰਨਗੇ ਜਿਨ੍ਹਾਂ ਤਹਿਤ ਟਰੱਕਾਂ ਵਾਲੇ ਕਾਰਜ ਕਰਦੇ ਹਨ, ਅਤੇ ਆਰਥਿਕ ਤੌਰ 'ਤੇ ਬੰਦਰਗਾਹ ਨੂੰ ਕਾਇਮ ਰੱਖਣ ਵਿੱਚ ਵਾਧਾ ਹੋਵੇਗਾ। ਨਵੀਂ ਲਸੰਸ ਪ੍ਰਣਾਲੀ ਵੱਲ ਤਬਦੀਲੀ ਦੌਰਾਨ ਟਰੱਕਿੰਗ ਖੇਤਰ ਲਈ ਮਦਦ ਮੌਜੂਦ ਰਹੇਗੀ.

ਇਸ ਤੋਂ ਇਲਾਵਾ, ਪ੍ਰਾਵਿੰਸ ਆਫ਼ ਬੀ.ਸੀ. ਵੱਲੋਂ ਆਉਂਦੇ ਹਫ਼ਤਿਆਂ ਦੌਰਾਨ ਬੰਦਰਗਾਹ ਵਿੱਚ ਸਮੁੰਦਰੀ ਕੰਟੇਨਰਾਂ ਦਾ ਕੰਮ ਕਰਦੀਆਂ ਟਰੱਕਿੰਗ ਕੰਪਨੀਆਂ ਦੇ ਰੇਟ ਪਿਛਲੀਆਂ ਤਾਰੀਖ਼ਾਂ ਤੋਂ ਪੂਰੇ ਲਾਗੂ ਕਰਨ ਲਈ ਇੱਕ ਵਿਧਾਨ ਲਿਆਂਦਾ ਜਾਵੇਗਾ। ਵਿਧਾਨ ਤਹਿਤ ਇੱਕ ਨਵਾਂ Container Trucking Commission (ਕੰਟੇਨਰ ਟਰੱਕਿੰਗ ਆਯੋਗ) ਵੀ ਸਥਾਪਤ ਕੀਤਾ ਜਾਵੇਗਾ ਜੋ ਪੋਰਟ ਮੈਟਰੋ ਵੈਨਕੂਵਰ ਵੱਲੋਂ ਪ੍ਰਸਤਾਵਿਤ ਸੁਧਾਰਾਂ ਤੋਂ ਬਾਅਦ ਸਾਰੇ ਟੀ.ਐੱਲ.ਐੱਸ. ਲਸੰਸਾਂ ਦੀ ਜਿੰਮੇਵਾਰੀ ਚੁੱਕੇਗਾ ਅਤੇ ਭਵਿੱਖ ਵਿੱਚ ਇਹ ਟਰੱਕ ਲਸੰਸਾਂ ਦਾ ਪ੍ਰਬੰਧਨ ਵੀ ਕਰੇਗਾ।

"ਪੋਰਟ ਮੈਟਰੋ ਵੈਨਕੂਵਰ ਵਿਖੇ ਕੰਟੇਨਰ ਟਰੱਕਿੰਗ ਸੈਕਟਰ ਨੂੰ ਇੱਕ ਨਵੇਂ ਮਾਡਲ ਨਾਲ ਅੱਗੇ ਵਧਦਿਆਂ ਦੇਖਣ ਦੀ ਮੇਰੀ ਤਾਂਘ ਹੈ ਅਤੇ ਬੰਦਰਗਾਹ ਦੀ ਸਮਰੱਥਾ ਅਤੇ ਕਾਰਗੁਜ਼ਾਰੀ ਵਧਾਉਣ ਲਈ ਸਾਡੀ ਸਰਕਾਰ ਵੱਲੋਂ ਕੀਤੇ ਨਿਵੇਸ਼ਾਂ ਦੇ ਦਮ 'ਤੇ ਤਰੱਕੀ ਕਰਨ ਦਾ ਮੈਨੂੰ ਚਾਅ ਹੈ। ਸੂਬੇ, ਬੰਦਰਗਾਹ ਅਤੇ ਟਰੱਕਿੰਗ ਖੇਤਰ ਨਾਲ ਮਿਲ ਕੇ ਕਾਰਜ ਅੰਜਾਮ ਦਿੰਦਿਆਂ ਅਸੀਂ ਪੋਰਟ ਮੈਟਰੋ ਵੈਨਕੂਵਰ ਵੱਲੋਂ ਆਪਣੀ ਕਾਰਜ-ਕੁਸ਼ਲਤਾ ਅਤੇ ਭਰੋਸੇਯੋਗਤਾ ਵਧਾਉਣ ਅਤੇ ਵਿਸ਼ਵ-ਪੱਧਰ ਦੀ ਇੱਕ ਬੰਦਰਗਾਹ ਵਜੋਂ ਆਪਣੀ ਹੈਸੀਅਤ ਬਰਕਾਰ ਰੱਖਣ ਲਈ ਹਾਲਾਤ ਸਿਰਜ ਰਹੇ ਹਾਂ," ਮੰਤਰੀ ਰਾਇਟ ਨੇ ਕਿਹਾ।

"ਇਸ ਅਹਿਮ ਖੇਤਰ ਨੂੰ ਚਲੰਤ ਤੌਰ 'ਤੇ ਅਗਵਾਈ ਪ੍ਰਦਾਨ ਕਰਨ ਲਈ ਇੱਕ ਸੁਤੰਤਰ ਆਵਾਜ਼ ਦੀ ਲੋੜ ਨੂੰ ਸਾਡੀ ਸਰਕਾਰ ਨੇ ਮੰਨਿਆ ਹੈ। ਸਾਨੂੰ ਭਰੋਸਾ ਹੈ ਕਿ ਨਿਯੁਕਤ ਕੀਤਾ ਜਾਣ ਵਾਲਾ ਨਵਾਂ ਕਮਿਸ਼ਨ ਅਤੇ ਸਮੁੰਦਰੀ ਕੰਟੇਨਰਾਂ ਨਾਲ ਸੰਬੰਧਤ ਟਰੱਕਿੰਗ ਖੇਤਰ ਪਿਛਲੇ ਕਈ ਮਹੀਨਿਆਂ ਦੇ ਉਸਾਰੂ ਕੰਮ ਨੂੰ ਅੱਗੇ ਵਧਾਉਣਾ ਜਾਰੀ ਰੱਖ ਸਕਦੇ ਹਨ ਤਾਂ ਕਿ ਇਹ ਗੱਲ ਯਕੀਨੀ ਬਣਾਈ ਜਾ ਸਕੇ ਕਿ ਸਾਡੇ ਗੇਟਵੇ ਦੀ ਭਰੋਸੇਯੋਗਤਾ ਅਤੇ ਮੁਕਾਬਲੇਦਾਰੀ ਇੱਕ ਅਜਿਹੇ ਮਾਹੌਲ ਵਿੱਚ ਕਾਇਮ ਰੱਖੀ ਜਾ ਸਕੇ ਜੋ ਟਰੱਕਾਂ ਵਾਲਿਆਂ ਲਈ ਨਿਆਂਕਾਰੀ ਹੋਵੇ," ਮੰਤਰੀ ਸਟੋਨ ਨੇ ਕਿਹਾ।

"ਸਾਡੀਆਂ ਸਰਕਾਰਾਂ ਸ਼੍ਰੀ ਰੈਡੀ ਅਤੇ ਮਿਸ ਬੈੱਲ ਦੀਆਂ ਉਨ੍ਹਾਂ ਦੇ ਨਤੀਜਾਖੇਜ ਕੰਮ ਅਤੇ ਸਿਫਾਰਸ਼ਾਂ ਲਈ ਧੰਨਵਾਦੀ ਹਨ ਅਤੇ "ਸਪਲਾਈ ਚੇਨ" ਵਿਚਲੇ ਭਾਈਵਾਲਾ ਨੂੰ ਉਤਸ਼ਾਹਿਤ ਕਰਦੀਆਂ ਹਨ ਕਿ ਸਾਡੇ ਵੱਲੋਂ ਅੱਜ ਐਲਾਨੇ ਗਏ ਕਦਮਾਂ ਨੂੰ ਅੰਜਾਮ ਦੇਣ ਦੌਰਾਨ ਉਹ ਮਿਲ ਕੇ ਕਾਰਜ ਕਰਦੇ ਰਹਿਣ।"

ਸੰਬੰਧਤ ਲਿੰਕ

ਸੰਪਰਕ:

Jana Régimbal (ਜਾਨਾ ਰੈਜਿੰਬਲ)
ਪ੍ਰੈੱਸ ਸਕੱਤਰ
ਮਾਣਯੋਗ ਲੀਸਾ ਰਾਇਟ ਦਾ ਦਫ਼ਤਰ
ਆਵਾਜਾਈ ਮੰਤਰੀ, ਔਟਵਾ
613-991-0700

ਮੀਡੀਆ ਸੰਪਰਕ
ਟਰਾਂਸਪੋਰਟ ਕੈਨੇਡਾ, ਔਟਵਾ
613-993-0055

ਮੀਡੀਆ ਲਾਈਨ
ਮੀਡੀਆ ਸੰਪਰਕ
ਬੀ.ਸੀ. ਮਨਿਸਟਰੀ ਆਫ਼ ਟਰਾਂਸਪੋਰਟੇਸ਼ਨ ਐਂਡ ਇਨਫਰਾਸਟ੍ਰੱਕਚਰ
250-356-8241

Transport Canada (ਮਹਿਕਮਾ ਟਰਾਂਸਪੋਰਟ ਕਨੇਡਾ) www.tc.gc.ca ਵਿਖੇ ਆਨਲਾਈਨ ਵੀ ਹਾਜ਼ਰ ਹੈ। e-news ਲਈ ਨਾਮ ਲਿਖਵਾਓ ਜਾਂ ਟਰਾਂਸਪੋਰਟ ਕਨੇਡਾ ਵੱਲੋਂ ਤਾਜ਼ਾ ਖਬਰਸਾਰ ਲਈ RSS, Twitter, Facebook, YouTube ਅਤੇ Flickr ਰਾਹੀਂ ਸੰਪਰਕ ਵਿੱਚ ਰਹੋ।  

ਇਹ ਬਿਆਨ ਨਿਗਾਹ ਵਿੱਚ ਕਮੀ ਵਾਲੇ ਵਿਅਕਤੀਆਂ ਲਈ ਬਦਲਵੇਂ ਫਰਮਿਆਂ ਵਿੱਚ ਵੀ ਉਪਲਬਧ ਕੀਤਾ ਜਾ ਸਕਦਾ ਹੈ।