ਪੋਰਟ ਮੈਟਰੋ ਵੈਨਕੂਵਰ ਵਿਖੇ ਟਰੱਕਿੰਗ ਦਾ ਕੰਮ-ਕਾਜ ਸੁਧਾਰਨ ਵਿੱਚ ਮਦਦ ਲਈ ਸਿਫਾਰਸ਼ਾਂ

Vincent L. Ready (ਵਿੰਸੈਂਟ ਐੱਲ. ਰੈਡੀ)
Labour Arbitration and Mediation Services Ltd.

ਫਾਈਲ: 32961 

20 ਮਈ 2014

ਡਾਇਰੈਕਟਰ-ਜਨਰਲ
ਟਰਾਂਸਪੋਰਟ ਕਨੇਡਾ
800 Burrard Street
Vancouver, BC V6Z 2J8  

ਧਿਆਨ ਹਿਤ: ਮਾਈਕ ਹੈਂਡਰਸਨ

ਅਸਿਸਟੈਂਟ ਡਿਪਟੀ ਮਨਿਸਟਰ, ਪਾਲਿਸੀ
ਟਰਾਂਸਪੋਰਟ ਕਨੇਡਾ
330 Sparks Street, 27th Floor
Ottawa, ON K1A 0N5

ਧਿਆਨ ਹਿਤ: ਸਕੌਟ ਸਟ੍ਰੀਨਰ


ਮਾਣਯੋਗ ਭਰਾਓ:

Joint Action Plan (JAP) [ਜੁਆਇੰਟ ਐਕਸ਼ਨ ਯੋਜਨਾ (“ਜਾਪ”)] ਦੇ ਨੁਕਤਾ ਨੰਬਰ 14 ਤਹਿਤ ਸਾਨੂੰ ਕਿਹਾ ਗਿਆ ਹੈ ਕਿ ਹੇਠ ਲਿਖੀਆਂ ਮੱਦਾਂ ਬਾਰੇ ਸਿਫਾਰਸ਼ ਕਰੀਏ:

 1. 26 ਮਾਰਚ 2014 ਨੂੰ ਤੈਅ ਕੀਤੇ 15-ਨੁਕਾਤੀ “ਜਾਪ” ਤਹਿਤ ਓਨਰ-ਆਪ੍ਰੇਟਰਾਂ ਨੂੰ ਉਡੀਕ ਸਮੇਂ ਲਈ ਅਦਾਇਗੀਆਂ ਕਰਨ ਦਾ ਇੱਕ ਤਰੀਕਾ।

 2. ਉਨ੍ਹਾਂ ਉਨਰ-ਆਪ੍ਰੇਟਰਾਂ ਲਈ ਉਡੀਕ ਸਮੇਂ ਵਾਸਤੇ ਅਦਾਇਗੀਆਂ ਕਰਨ ਦਾ ਇੱਕ ਤਰੀਕਾ ਜਿਨ੍ਹਾਂ ਕੋਲ ਆਪਣੇ ਟਰੱਕਾਂ ਵਿੱਚ ਪੋਰਟ ਜੀ.ਪੀ.ਐੱਸ. ਸਿਸਟਮ ਨਹੀਂ ਹੈ। ਇਹ ਲੰਘ ਚੁੱਕੇ ਸਮੇਂ ਲਈ “ਜਾਪ” ਦੀ ਤਰੀਕ ਤੋਂ ਲਾਗੂ ਹੋਵੇਗਾ।

 3. ਉਪ੍ਰੋਕਤ #1 ਅਤੇ #2 ਵਿੱਚ ਦੱਸੀਆਂ ਅਦਾਇਗੀਆਂ ਲਈ ਜ਼ਿੰਮੇਵਾਰ ਸੰਸਥਾ, ਕੰਪਨੀ ਜਾਂ ਅਦਾਰਾ ਕਿਹੜਾ ਹੈ।

 4. ਇਹ ਗੱਲ ਪੱਕੀ ਕਰਨ ਦਾ ਇੱਕ ਤਰੀਕਾ ਕਿ ਜੀ.ਪੀ.ਐੱਸ. ਸਿਸਟਮ ਲਾਏ ਜਾਣ ਦੌਰਾਨ ਪ੍ਰਭਾਵਤ ਡਰਾਈਵਰਾਂ ਨੂੰ ਲੰਘ ਚੁੱਕੇ ਸਮੇਂ ਦੀਆਂ ਅਦਾਇਗੀਆਂ ਸਮੇਤ ਉਡੀਕ ਸਮੇਂ ਲਈ ਅਦਾਇਗੀਆਂ ਕੀਤੀਆਂ ਜਾਣ।

Judi Korbin (ਜੂਡੀ ਕੌਰਬਿਨ) ਅਤੇ Ronald S. Keras (ਰੌਨਲਡ ਐੱਸ. ਕੈਰਾਸ) ਦੇ ਸਹਿਯੋਗ ਨਾਲ
#203 – 1275 West 6th Avenue, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕਨੇਡਾ V6H 1A6
ਫੋਨ: 604 691-2554 ਫੈਕਸ: 604 691-2556
vready@telus.net  www.adrweb.ca/vince-ready
 

 1. ਇਸ ਤੋਂ ਇਲਾਵਾ “ਜਾਪ” ਦੀ ਮੱਦ #14 ਤਹਿਤ ਸਾਡੇ ਸਿਰ ਆਈ ਜ਼ਿੰਮੇਵਾਰੀ ਮੁਤਾਬਕ ਸਾਨੂੰ ਉਡੀਕ ਸਮੇਂ ਦੇ ਫਾਰਮੂਲਿਆਂ ਬਾਰੇ; ਅਤੇ ਜਿੱਥੇ ਲੋੜ ਹੋਵੇ, ਉੱਥੇ ਉਡੀਕ ਸਮਿਆਂ ਦੇ ਸ਼ੁਰੂ ਹੋਣ ਅਤੇ ਇਨ੍ਹਾਂ ਦੀ ਮਿਣਤੀ ਕਰਨ ਬਾਰੇ “ਜਾਪ” ਵਿੱਚ ਸੋਧ ਕਰਨ ਦੀ ਤਜਵੀਜ਼ ਕਰਨ; ਅਤੇ ਹੋਰ ਕਿਸੇ ਵੀ ਅਜਿਹੇ ਬਦਲ ਦੀ ਪੜਚੋਲ ਕਰਨ ਅਤੇ ਇਨ੍ਹਾਂ ਬਾਰੇ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ ਜੋ ਅਸੀਂ ਮੁਨਾਸਬ ਸਮਝੀਏ। ਇਸ ਤੋਂ ਇਲਾਵਾ ਆਪਣੀਆਂ ਸਿਫਾਰਸ਼ਾਂ ਘੜ੍ਹਨ ਵਿੱਚ ਸਾਨੂੰ ਆਖਿਆ ਗਿਆ ਹੈ ਕਿ ਅਸੀਂ ਇਹ ਕਾਰਜ ਅਜਿਹੇ ਢੰਗ ਨਾਲ ਕਰੀਏ ਜਿਸ ਨਾਲ ਟਰਮੀਨਲਾਂ ਵਿੱਚ “ਦੂਹਰੇ ਗੇੜੇ” (double ended moves) ਲਾਉਣ ਦੀ ਖੁੱਲ੍ਹ ਹੋਵੇ। ਮੱਦ ਨੰਬਰ 5 ਬਾਰੇ ਸਾਨੂੰ ਵਧੇਰੇ ਅਧਿਐਨ ਅਤੇ ਦਾਅਵੇਦਾਰਾਂ ਨਾਲ ਵਧੇਰੇ ਗੱਲਬਾਤ ਦੀ ਲੋੜ ਪਵੇਗੀ ਜਿਸ ਦੇ ਹਿੱਸੇ ਵਜੋਂ ਸਾਨੂੰ ਸੰਬੰਧਤ ਧਿਰਾਂ ਲਿਖਤੀ ਅਤੇ ਜ਼ੁਬਾਨੀ ਬਿਆਨ ਹਾਸਲ ਕਰਨੇ ਪੈ ਸਕਦੇ ਹਨ। ਉਪਰੰਤ ਅਸੀਂ ਆਪਣੀਆਂ ਸਿਫਾਰਸ਼ਾਂ ਦਿਆਂਗੇ।

 2. ਭਾਵੇਂ ਇਹ “ਜਾਪ” ਦਾ ਹਿੱਸਾ ਨਹੀਂ ਹੈ ਪਰ ਡ੍ਰੇਅਏਜ (drayage) ਉਦੋਯਗ ਵਿਚਲੀਆਂ ਅਨੇਕਾਂ ਧਿਰਾਂ ਵੱਲੋਂ ਉਨਰ-ਉਪ੍ਰੇਟਰਾਂ ਨੂੰ ਫੀ ਗੇੜੇ ਦੀ ਅਦਾਇਗੀ ਕੀਤੇ ਜਾਣ ਦੀ ਜਗ੍ਹਾ ਘੰਟਾਵਾਰ ਦਰਾਂ ਦੇਣੀਆਂ ਸ਼ੁਰੂ ਕਰਨ ਬਾਰੇ ਦਿਲਚਸਪੀ ਦਿਖਾਈ ਗਈ ਹੈ। ਖਾਸ ਕਰ ਕੇ ਸਾਨੂੰ ਘੰਟਾਵਾਰ ਦਰਾਂ ਦੇ ਫਾਇਦੇ ਅਤੇ ਨਿਪੁੰਨਤਾ ਦਾ ਪਤਾ ਲਾਉਣ ਲਈ ਆਖਿਆ ਗਿਆ ਹੈ। ਇਸ ਵਾਸਤੇ ਬੜੀ ਵਿਆਪਕ ਪੜਚੋਲ ਕਰਨ ਦੀ ਲੋੜ ਪਵੇਗੀ। ਇਸ ਸੰਬੰਧ ਵਿੱਚ ਅਸੀਂ ਪ੍ਰਭਾਵਤ ਦਾਅਵੇਦਾਰਾਂ ਕੋਲੋਂ ਹੋਰ ਵਿਸਥਾਰਤ ਬਿਆਨ ਅਤੇ ਗਿਆਨਵਾਨ ਸਿਫਾਰਸ਼ਾਂ ਕਰਨ ਲਈ ਲੋੜੀਂਦੇ ਆਰਥਿਕ ਅੰਕੜੇ ਅਤੇ ਵਿਸ਼ਲੇਸ਼ਣ ਮੰਗਾਂਗੇ। ਖਾਸ ਕਰ ਕੇ ਉਨਰ-ਉਪ੍ਰੇਟਰਾਂ ਲਈ ਉਦਯੋਗ ਦੀ ਢੁਕਵੀਂ ਦਰ ਕਿਵੇਂ ਤੈਅ ਕੀਤੀ ਜਾਵੇ, ਇਸ ਬਾਰੇ ਸਾਨੂੰ ਚੋਖੀ ਜਾਣਕਾਰੀ ਦੀ ਲੋੜ ਹੋਵੇਗੀ।

ਸਿਫਾਰਸ਼ਾਂ

ਉਪ੍ਰੋਕਤ ਮੁੱਦਿਆਂ ਵਿੱਚੋਂ ਅਨੇਕਾਂ ਮੁੱਦੇ ਪੇਚੀਦਾ ਹਨ ਅਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਅਸੀਂ ਸਿਫਾਰਸ਼ਾਂ ਇਹ ਮੰਨਦੇ ਹੋਏ ਕਰ ਰਹੇ ਹਾਂ ਕਿ ਜਿਨ੍ਹਾਂ ਗੱਲਾਂ ਲਈ ਅਸੀਂ ਆਪਣਾ ਪੱਕਾ ਇਰਾਦਾ ਜ਼ਾਹਰ ਕਰ ਰਹੇ ਹਾਂ, ਉਨ੍ਹਾਂ ਵਿੱਚੋਂ ਕੁੱਝ ਨੂੰ Marine Act (ਜਹਾਜ਼ਰਾਨੀ ਸੰਬੰਧੀ ਕਾਨੂੰਨ) ਦੀਆਂ ਸ਼ਰਤਾਂ ਅਤੇ ਮੁਕੱਦਮੇਬਾਜ਼ੀ ਦੇ ਸਾਏ ਵਿੱਚ ਲਾਗੂ ਕੀਤਾ ਜਾਵੇਗਾ। ਇਨ੍ਹਾ ਕਹਿਣ ਤੋਂ ਬਾਅਦ ਸਾਡੀ ਰਾਇ ਇਹ ਹੈ ਕਿ ਉਡੀਕ ਸਮਿਆਂ ਬਾਰੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਅੱਜ ਤਕ ਡਰਾਈਵਰਾਂ ਨੂੰ ਉਡੀਕ ਸਮਿਆਂ ਲਈ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਸਾਡੇ ਮੁਤਾਬਕ ਅਜਿਹਾ ਮੁਆਵਜ਼ਾ ਦੇਣਾ ਸੁਖਾਲਾ ਬਣਾਉਣ ਵਿੱਚ ਮਦਦ ਲਈ ਤਜਵੀਜ਼ਾਂ ਪ੍ਰਦਾਨ ਕਰਨਾ ਜ਼ਰੂਰੀ ਹੈ।

“ਜਾਪ” ਦੀ ਮੱਦ ਨੰਬਰ 12 ਦੀ ਇਬਾਰਤ ਇਹ ਹੈ:

 1. Port Metro Vancouver (PMV) [(ਪੋਰਟ ਮੈਟਰੋ ਵੈਨਕੂਵਰ (ਪੀ.ਐੱਮ.ਵੀ.)] ਇੱਕ ਵਿਧੀ ਤੈਅ ਕਰੇਗੀ ਜਿਸ ਅਨੁਸਾਰ ਖੁਦਮੁਖਤਾਰ ਓਨਰ-ਆਪ੍ਰੇਟਰਾਂ ਤਕ ਪਹੁੰਚਾਉਣ ਲਈ ਟਰੱਕਿੰਗ ਕੰਪਨੀਆਂ ਨੂੰ ਟਰਮੀਨਲ ਗੇਟ ਐਫੀਸ਼ੈਂਸੀ ਫੀਸ (ਯਾਣਿ ਉਡੀਕ ਸਮੇਂ ਲਈ ਫੀਸ) ਭੇਜੀ ਜਾਵੇਗੀ। ਕੰਮ-ਕਾਜ ਸ਼ੁਰੂ ਕਰਨ ਦੇ ਸੱਤ (7) ਦਿਨ ਬਾਅਦ ਤੋਂ ਸ਼ੁਰੂ ਕਰ ਕੇ, ਟਰਮੀਨਲ ਗੇਟ ਐਫੀਸ਼ੈਂਸੀ ਫੀਸ (ਯਾਣਿ ਉਡੀਕ ਸਮੇਂ ਲਈ ਫੀਸ) 90 ਮਿੰਟ ਦੀ ਉਡੀਕ ਤੋਂ ਬਾਅਦ ਨਾਲ ਪੋਰਟ ਟਰਮੀਨਲਾਂ (ਡੈਲਟਾਪੋਰਟ, ਫ੍ਰੇਜ਼ਰ ਸਰ੍ਹੀ ਡੌਕਸ, ਵੈਂਟਰਮ, ਸੈਂਟਰਮ) `ਤੇ $50 ਪ੍ਰਤੀ ਗੇੜੇ ਦੇ ਹਿਸਾਬ ਉਡੀਕ ਕਰਦਿਆਂ ਬਿਤਾਏ ਸਮੇਂ ਲਈ ਦਿੱਤੀ ਜਾਵੇਗੀ। ਦੋ ਘੰਟੇ ਦੇ ਉਡੀਕ ਸਮੇਂ ਲਈ ਪ੍ਰਤੀ ਗੇੜਾ $25 ਵਧੀਕ ਫੀਸ ਦਿੱਤੀ ਜਾਵੇਗੀ। ਹਰ ਵਧੀਕ ਅੱਧੇ ਘੰਟੇ ਲਈ $20 ਦੀ ਦਰ ਨਾਲ ਅਦਾਇਗੀ ਕੀਤੀ ਜਾਵੇਗੀ। ਉਡੀਕ ਸਮੇਂ ਹੇਠ ਦੱਸੇ ਨਿਯਤ ਮੁਕਾਮਾਂ `ਤੇ ਜਮ੍ਹਾ ਹੋਣੇ ਸ਼ੁਰੂ ਹੋ ਜਾਣਗੇ।
  • ੳ. ਵੈਂਟਰਮ/ਸੈਂਟਰਮ – ਉਡੀਕ ਸਮਾਂ ਦਾਖ਼ਲ ਹੋਣ ਦੇ ਸਮੇਂ ਤੋਂ ਲੈ ਕੇ Clark (ਕਲਾਰਕ), McGill (ਮੈਗਿੱਲ) ਅਤੇ Heatley (ਹੀਟਲੀ) ਵਾਲੇ ਦਾਖ਼ਲਿਆਂ `ਤੇ ਗੱਡੀਆਂ ਦੇ ਦਾਖ਼ਲੇ ਨੂੰ ਕੰਟਰੋਲ ਕਰਨ ਵਾਲੇ ਗੇਟਾਂ ਤੋਂ ਨਿਕਲਣ ਸਮੇਂ ਤਕ ਗਿਣਿਆ ਜਾਵੇਗਾ।

  • ਅ. ਡੈਲਟਾਪੋਰਟ – ਟਰਮੀਨਲ ਵਿੱਚ ਦਾਖ਼ਲੇ ਅਤੇ ਨਿਕਾਸੀ ਦੇ ਸਮੇਂ ਦਾ ਹਿਸਾਬ ਰੱਖਣ ਦਾ ਇੱਕ ਤਰੀਕਾ ਤਿਆਰ ਕੀਤਾ ਜਾਵੇਗਾ ਅਤੇ ਇਸ ਨੂੰ Deltaport Way (ਡੈਲਟਾਪੋਰਟ ਵੇਅ) ਨੂੰ ਜਾਂਦੇ ਰਾਹ ਉਤਲੇ ਆਖ਼ਰੀ (ਮੌਜੂਦਾ ਸਮੇਂ ਵਿੱਚ) ਪੁਲ `ਤੇ ਮਿਣਿਆ ਜਾਵੇਗਾ।

  • ਫ੍ਰੇਜ਼ਰ-ਸਰ੍ਹੀ ਡੌਕਸ – ਉਡੀਕ ਸਮਾਂ ਦਾਖ਼ਲੇ ਤੋਂ ਲੈਕੇ Elevator Road (ਐਲੀਵੇਟਰ ਰੋਡ) ਅਤੇ Highway 17 (ਹਾਈਵੇ 17) ਵਾਲੇ ਪ੍ਰਵੇਸ਼ ਤੋਂ ਨਿਕਲਣ ਤਕ ਦਾ ਗਿਣਿਆ ਜਾਵੇਗਾ।

  • ਸ. ਵਿਧੀਆਂ ਦੀ ਸ਼ਨਾਖਤ ਲਈ ਹੇਠ ਲਿਖੀਆਂ ਦੋ ਥਾਵਾਂ ਬਾਰੇ ਵਧੇਰੇ ਵਿਸ਼ਲੇਸ਼ਣ/ ਵਿਚਾਰ ਦੀ ਲੋੜ ਪਵੇਗੀ:

   • i. CN Intermodal (Port Kells) [ਸੀ.ਐੱਨ. ਇੰਟਰਮੋਡਲ (ਪੋਰਟ ਕੈੱਲਸ)] - ਉਡੀਕ ਸਮਾਂ ਦਾਖ਼ਲੇ ਤੋਂ ਲੈਕੇ 96 Avenue (96 ਐਵੇਨਿਊ) ਅਤੇ Highway 17 (ਹਾਈਵੇ 17) ਵਾਲੇ ਪ੍ਰਵੇਸ਼ ਤੋਂ ਨਿਕਲਣ ਤਕ ਦਾ ਗਿਣਿਆ ਜਾਵੇਗਾ।

   • ii. CP Intermodal (Pitt Meadows) [ਸੀ.ਪੀ. ਇੰਟਰਮੋਡਲ (ਪਿੱਟ ਮੈਡੋਜ਼)] - ਉਡੀਕ ਸਮਾਂ ਸੀ.ਪੀ. ਦੇ ਯਾਰਡ ਵਿੱਚ ਦਾਖ਼ਲੇ ਤੋਂ ਲੈਕੇ ਨਿਕਾਸੀ ਤਕ ਦਾ ਗਿਣਿਆ ਜਾਵੇਗਾ।

Joint Action Plan (ਕਾਰਵਾਈ ਦੀ ਸਾਂਝੀ ਯੋਜਨਾ) ਵਿੱਚ ਇੱਕ ਪ੍ਰਤੀਬੱਧਤਾ ਸੀ ਕਿ ਪੀ.ਐੱਮ.ਵੀ. “...ਇੱਕ ਵਿਧੀ ਤੈਅ ਕਰੇਗੀ ਜਿਸ ਅਨੁਸਾਰ ਖੁਦਮੁਖਤਾਰ ਓਨਰ-ਆਪ੍ਰੇਟਰਾਂ ਤਕ ਪਹੁੰਚਾਉਣ ਲਈ ਟਰੱਕਿੰਗ ਕੰਪਨੀਆਂ ਨੂੰ ਟਰਮੀਨਲ ਗੇਟ ਐਫੀਸ਼ੈਂਸੀ ਫੀਸ (ਯਾਣਿ ਉਡੀਕ ਸਮੇਂ ਲਈ ਫੀਸ) ਭੇਜੀ ਜਾਵੇਗੀ।” ਅਸੀਂ ਟਰੱਕ ਡਰਾਈਵਰਾਂ ਦੇ ਨੁਮਾਇੰਦਿਆਂ ਅਤੇ ਸਟੀਅਰਿੰਗ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਬੇਬਸੀ ਦਾ ਇਜ਼ਹਾਰ ਸੁਣ ਲਿਆ ਹੈ ਕਿ ਇਹ ਵਿਧੀ, ਜੋ ਸ਼ੁਰੂ ਵਿੱਚ ਦਸਤੀ ਕਾਰਜ ਹੋਣਾ ਸੀ ਅਤੇ ਅਖੀਰ ਵਿੱਚ ਇਲੈਕਟ੍ਰਾਨਿਕ ਤਰੀਕੇ ਨਾਲ (ਜੀ.ਪੀ.ਐੱਸ.) ਨਾਲ ਚੱਲਣ ਵਾਲਾ, ਹਾਲੇ ਲਾਗੂ ਨਹੀਂ ਕੀਤਾ ਗਿਆ। ਅਸੀਂ ਮੰਨਦੇ ਹਾਂ ਕਿ ਪੀ.ਐੱਮ.ਵੀ. ਨੇ ਜੀ.ਪੀ.ਐੱਸ. ਪ੍ਰਣਾਲੀ ਛੇਤੀ ਲਾਗੂ ਕਰਨ ਲਈ ਸਖਤ ਮਿਹਨਤ ਕੀਤੀ ਹੈ ਅਤੇ ਅਸੀਂ ਸਮਝਦੇ ਹਾਂ ਕਿ ਪੀ.ਐੱਮ.ਵੀ. ਦਾ ਇਰਾਦਾ ਇਹ ਹੈ ਕਿ ਜੁਲਾਈ 2014 ਦੇ ਸ਼ੁਰੂ ਤਕ ਸਾਰੇ ਟਰੱਕਾਂ ਵਿੱਚ ਇਲੈਕਟ੍ਰਾਨਿਕ ਤਰੀਕੇ ਨਾਲ ਨਿਗਰਾਨੀ ਵਾਲਾ ਸਾਜ਼ੋ-ਸਾਮਾਨ ਫਿੱਟ ਕਰ ਦਿੱਤਾ ਜਾਵੇ। ਇਨ੍ਹਾਂ ਕੁਝ ਕਹਿਣ ਤੋਂ ਬਾਅਦ ਸਾਡੇ ਲਈ ਇਹ ਗੱਲ ਸਪਸ਼ਟ ਹੈ ਕਿ ਉਡੀਕ ਸਮੇਂ ਦਾ ਹਿਸਾਬ ਰੱਖਣ ਦੀ ਕਿਸੇ ਵਿਧੀ ਤੋਂ ਬਿਨਾ ਜਿਉਂ-ਜਿਉਂ ਦਿਨ ਇੱਕ-ਇੱਕ ਨਿਕਲ ਰਹੇ ਹਨ, ਉਨ੍ਹਾਂ ਟਰੱਕਾਂ ਵਾਲਿਆਂ ਲਈ ਉਡੀਕ ਸਮੇਂ ਦਾ ਹਿਸਾਬ ਰੱਖਣ, ਲਾਗੂ ਕਰਨ ਅਤੇ ਅਦਾਇਗੀ ਕਰਨ ਬਾਰੇ ਮਾਮਲਾ ਵਧੇਰੇ ਗੁੰਝਲਦਾਰ ਬਣਦਾ ਜਾ ਰਿਹਾ ਹੈ ਜਿਨ੍ਹਾਂ ਕੋਲੇ ਜੀ.ਪੀ.ਐੱਸ. ਸਾਮਾਨ ਨਹੀਂ ਹੈ।

ਉਪ੍ਰੋਕਤ 1, 2, 3 ਅਤੇ 4 ਮੱਦਾਂ ਬਾਰੇ ਸਾਡੀਆਂ ਸਿਫਾਰਸ਼ਾਂ ਹੇਠ ਲਿਖੇ ਅਨੁਸਾਰ ਹਨ:

 1. ਕਿ ਬੁੱਧਵਾਰ, 28 ਮਈ, 2014 ਦੀ ਦਿਹਾੜੀ ਸ਼ੁਰੂ ਹੋਣ ਤੋਂ ਪਹਿਲਾਂ ਉਡੀਕ ਸਮੇਂ ਦਾ ਹਿਸਾਬ ਰੱਖਣ ਦਾ ਪੀ.ਐੱਮ.ਵੀ. ਇੱਕ ਦਸਤੀ ਤਰੀਕਾ ਤਿਆਰ ਕਰੇ ਤਾਂ ਜੋ ਹਰ ਗੇੜੇ ਪਿੱਛੇ ਡਰਾਈਵਰ ਵੱਲੋਂ ਬਿਤਾਏ ਉਡੀਕ ਸਮੇਂ ਦਾ ਸਹੀ ਹਿਸਾਬ ਰੱਖਿਆ ਜਾ ਸਕੇ। ਅਸੀਂ ਸਿਫਾਰਸ਼ ਕਰਦੇ ਹਾਂ ਕਿ ਜੀ.ਪੀ.ਐੱਸ. ਪ੍ਰਣਾਲੀ ਪੂਰੀ ਤਰ੍ਹਾਂ ਲਾਗੂ ਹੋ ਜਾਣ ਅਤੇ ਹਰ ਟਰੱਕ ਵਿੱਚ ਨਿਗਰਾਨੀ ਰੱਖਣ ਦਾ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਲਾਏ ਜਾਣ ਤਕ ਦਸਤੀ ਤਰੀਕਾ ਲਾਗੂ ਰਹੇ।

 2. ਕਿ 3 ਅਪਰੈਲ ਤੋਂ 27 ਮਈ ਤਕ ਗੇੜੇ ਦੇ ਹਿਸਾਬ ਕੰਮ ਕਰਨ ਵਾਲੇ (ਇਕੱਠਿਆਂ “ਪਰ-ਟ੍ਰਿੱਪ” ਡਰਾਈਵਰ” ਕਹੇ ਜਾਂਦੇ) ਉਨ੍ਹਾਂ ਓਨਰ-ਆਪ੍ਰੇਟਰਾਂ ਅਤੇ ਕੰਪਨੀ ਡਰਾਈਵਰਾਂ ਨੂੰ ਉਡੀਕ ਦਾ ਸਾਰਾ ਸਮਾਂ “ਜਾਪ” ਮੁਤਾਬਕ (ਸਥਾਨ, ਸਮੇਂ ਅਤੇ ਫੀਸ ਦੇ ਕਾਰਜ-ਕ੍ਰਮ ਅਨੁਸਾਰ) ਅਦਾ ਕੀਤਾ ਜਾਵੇ ਜਿਨ੍ਹਾਂ ਦੇ ਟਰੱਕਾਂ ਵਿੱਚ ਜੀ.ਪੀ.ਐੱਸ. ਲੱਗੇ ਹੋਏ ਹਨ। ਇਸ ਅਦਾਇਗੀ ਵਿੱਚ ਮਦਦ ਵਜੋਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਪੀ.ਐੱਮ.ਵੀ. ਉਨ੍ਹਾਂ ਰਕਮਾਂ ਲਈ ਟਰਮੀਨਲਾਂ ਨੂੰ ਤੁਰੰਤ ਇਨਵਾਇਸ ਭੇਜੇ (31 ਮਈ 2014 ਤੋਂ ਪਹਿਲਾਂ) ਅਤੇ ਇਹ ਕਿ ਟਰਮੀਨਲ “ਪਰ-ਟ੍ਰਿੱਪ” ਡਰਾਈਵਰਾਂ ਨੂੰ ਸੋਮਵਾਰ, 16 ਜੂਨ 2016 ਤੋਂ ਪਹਿਲਾਂ ਧਨ ਅਦਾ ਕਰ ਦੇਣ।

  ਅਸੀਂ ਸਿਫਾਰਸ਼ ਕਰਦੇ ਹਾਂ ਕਿ ਟਰਮੀਨਲ ਅਜਿਹੀਆਂ ਰਕਮਾਂ ਟਰੱਕਿੰਗ ਕੰਪਨੀਆਂ ਰਾਹੀਂ “ਪਰ-ਟ੍ਰਿੱਪ” ਡਰਾਈਵਰਾਂ ਨੂੰ ਇਸ ਤਾਰੀਖ਼ ਤੋਂ ਪਹਿਲਾਂ ਪ੍ਰਦਾਨ ਕਰਨ ਅਤੇ ਟਰੱਕਿੰਗ ਕੰਪਨੀਆਂ ਟਰਮੀਨਲਾਂ ਤੋਂ ਇਹ ਰਕਣ ਮਿਲਣ ਉਪਰੰਤ ਟਰਮੀਨਲਾਂ ਵੱਲੋਂ ਦਿੱਤੀ ਸਾਰੀ ਰਕਮ ਜੀ.ਪੀ.ਐੱਸ. ਵਾਲੇ “ਪਰ-ਟ੍ਰਿੱਪ” ਡਰਾਈਵਰਾਂ ਨੂੰ ਦੇ ਦੇਣ। ਅਸੀਂ ਇਸ ਕਾਰਵਾਈ ਦੀ ਸਿਫਾਰਸ਼ ਇਸ ਸ਼ਰਤ ਅਤੇ ਇਸ ਗੱਲ ਨੂੰ ਮੰਨਦਿਆਂ ਹੋਇਆਂ ਕਰ ਰਹੇ ਹਾਂ ਕਿ ਟਰਮੀਨਲਾਂ ਵੱਲੋਂ ਜੀ.ਪੀ.ਐੱਸ. ਵਾਲੇ “ਪਰ-ਟ੍ਰਿੱਪ” ਡਰਾਈਵਰਾਂ ਨੂੰ “ਜਾਪ” ਤਹਿਤ ਦਿੱਤੀ ਜਾਣ ਵਾਲੀ ਕੋਈ ਵੀ ਅਦਾਇਗੀ ਅਦਾਲਤੀ ਨਜ਼ਰਸਾਨੀ ਦੀ ਦਰਖਾਸਤ ਵਿੱਚ ਕੋਈ ਤਰਫਦਾਰੀ ਜਾਂ ਪ੍ਰਭਾਵ ਪੈਦਾ ਨਹੀਂ ਕਰੇਗੀ ਅਤੇ ਪੀ.ਐੱਮ.ਵੀ. ਇਨ੍ਹਾਂ ਅਦਾਇਗੀਆਂ ਨੂੰ ਅਦਾਲਤੀ ਨਜ਼ਰਸਾਨੀ ਦੀ ਦਰਖਾਸਤ ਦਾ ਹਿੱਸਾ ਮੰਨਕੇ ਨਹੀਂ ਚੱਲ ਸਕਦੀ।

 3. ਕਿ 3 ਅਪਰੈਲ ਤੋਂ 27 ਮਈ ਤਕ ਗੇੜੇ ਦੇ ਹਿਸਾਬ ਕੰਮ ਕਰਨ ਵਾਲੇ (ਇੱਕ ਵਾਰੀ ਫਿਰ, ਇਕੱਠਿਆਂ “ਪਰ-ਟ੍ਰਿੱਪ” ਡਰਾਈਵਰ ਕਹੇ ਜਾਂਦੇ) ਉਨ੍ਹਾਂ ਓਨਰ-ਆਪ੍ਰੇਟਰਾਂ ਅਤੇ ਕੰਪਨੀ ਡਰਾਈਵਰਾਂ ਨੂੰ ਜਿਨ੍ਹਾਂ ਦੇ ਟਰੱਕਾਂ ਵਿੱਚ ਜੀ.ਪੀ.ਐੱਸ. ਨਹੀਂ ਹਨ, ਨੂੰ ਕਿਹਾ ਜਾਂਦਾ ਹੈ ਕਿ ਉਹ ਪੀ.ਐੱਮ.ਵੀ. ਵੱਲੋਂ ਤੈਅ ਕੀਤੇ ਅਤੇ ਐਲਾਨੇ ਜਾਣ ਵਾਲੇ ਜ਼ਾਬਤੇ ਰਾਹੀਂ 26 ਮਈ 2014 ਨੂੰ ਜਾਂ ਇਸ ਤੋਂ ਪਹਿਲਾਂ “ਇੰਟਰਚੇਂਜ” (ਕੰਮ ਕੀਤੇ ਹੋਣ ਨਾਲ ਸੰਬੰਧਤ), ਅਤੇ ਹੋਰ ਸਹਾਇਕ ਕਾਗਜ਼ਾਤ (ਜਿਵੇਂ ਹਰ ਗੇੜੇ ਲਈ ਡਰਾਈਵਰ ਦੀਆਂ ਲੌਗ ਬੁੱਕਾਂ ਜਾਂ ਨਿਜੀ ਇਲੈਕਟ੍ਰਾਨਿਕ ਡੇਟਾ) ਪੇਸ਼ ਕਰਨ। ਸਾਡੀ ਸਿਫਾਰਸ਼ ਹੈ ਕਿ ਪੀ.ਐੱਮ.ਵੀ. ਇਹ ਐਲਾਨ ਕਰੇ ਕਿ ਇਸ ਕੇਂਦਰੀ ਜ਼ਾਬਤੇ ਰਾਹੀਂ ਡੇਟਾ ਸ਼ੁਕਰਵਾਰ, 13 ਜੂਨ 2014 ਨੂੰ ਸ਼ਾਮ 5:00 ਵਜੇ ਤੋਂ ਬਾਅਦ ਦਾਇਰ ਨਾ ਕੀਤਾ ਜਾ ਸਕੇ। ਇਸ ਦਸਤੀ ਡੇਟਾ ਦਾ ਫਿਰ ਪੀ.ਐੱਮ.ਵੀ. ਵੱਲੋਂ ਵਿਸ਼ਲੇਸ਼ਣ ਕੀਤਾ ਅਤੇ ਇਸ ਨੂੰ ਪੀ.ਐੱਮ.ਵੀ. ਵੱਲੋਂ ਮੰਨੇ ਜਾਂਦੇ ਜੀ.ਪੀ.ਐੱਸ. ਡੇਟਾ ਨਾਲ ਮੇਲਿਆ ਜਾਵੇਗਾ ਤਾਂ ਕਿ ਉਡੀਕ ਸਮੇਂ ਦੀਆਂ ਬਕਾਇਆ ਫੀਸਾਂ ਤੈਅ ਕੀਤੀਆਂ ਜਾ ਸਕਣ। ਇਸ ਗੱਲ ਦੀ ਸਿਫਾਰਸ਼ ਕੀਤੀ ਜਾਂਦੀ ਹੈ ਕਿ ਕਿਉਂਕਿ ਸੰਬੰਧਤ ਅਰਸੇ ਦੌਰਾਨ ਦਸਤੀ ਵਿਧੀ ਲਾਗੂ ਨਹੀਂ ਕੀਤੀ ਗਈ ਸੀ, ਡੇਟਾ ਦਾ ਵਿਸ਼ਲੇਸ਼ਣ ਕਿਸੇ ਵੀ ਦਿੱਤੀ ਤਾਰੀਖ਼ ਨੂੰ ਮੌਜੂਦ ਡਰਾਈਵਰ ਅਤੇ ਪੋਰਟ ਦੇ ਡੇਟਾ `ਤੇ ਆਧਾਰਤ ਹੋਵੇਗਾ ਅਤੇ ਹਲਕੀਆਂ ਤਰੁੱਟੀਆਂ ਨੂੰ ਡਰਾਈਵਰਾਂ ਦਾ ਬਿਆਨ (honour system) ਅਤੇ “ਪਰ-ਟ੍ਰਿੱਪ” ਟਰੱਕ ਡਰਾਈਵਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਾਜਬ ਫੀਸਾਂ ਰਾਹੀਂ ਹੱਲ ਕੀਤਾ ਜਾਵੇਗਾ।

  ਇਸ ਤੋਂ ਇਲਾਵਾ, ਕਿਉਂਕਿ “ਜਾਪ” ਦੇ ਸੱਤ ਦਿਨ ਦੇ ਵਿੱਚ-ਵਿੱਚ ਇਹ ਵਿਧੀ ਸਥਾਪਤ ਕਰਨ ਦੀ ਜ਼ਿੰਮੇਵਾਰੀ ਪੀ.ਐੱਮ.ਵੀ. ਦੀ ਸੀ, ਅਤੇ ਹਾਲੇ ਤਕ ਅਜਿਹੀ ਕੋਈ ਵੀ ਵਿਧੀ ਸਥਾਪਤ ਨਹੀਂ ਕੀਤੀ ਗਈ, ਅਸੀਂ ਸਿਫਾਰਸ਼ ਕਰਦੇ ਹਾਂ ਕਿ ਪੀ.ਐੱਮ.ਵੀ. ਅਤੇ ਟਰਮੀਨਲਾਂ ਦਰਮਿਆਨ ਕਿਸੇ ਵੀ ਗਲਤਫਹਿਮੀ ਜਾਂ ਬਹਿਸ ਤੋਂ ਬਚਾਅ ਲਈ ਪੀ.ਐੱਮ.ਵੀ. ਉਨ੍ਹਾਂ “ਪਰ-ਟ੍ਰਿੱਪ” ਡਰਾਈਵਰਾਂ ਨੂੰ ਵੀ ਉਡੀਕ ਸਮੇਂ ਲਈ ਅਦਾਇਗੀ ਕਰੇ ਜਿਨ੍ਹਾਂ ਕੋਲ ਜੀ.ਪੀ.ਐੱਸ. ਡੇਟਾ ਨਹੀਂ ਹੈ। ਅਤੇ ਇਸ ਅਰਸੇ ਲਈ ਅਸੀਂ ਸਿਫਾਰਸ਼ ਕਰਦੇ ਹਾਂ ਕਿ ਪੀ.ਐੱਮ.ਵੀ. ਉਡੀਕ ਸਮੇਂ ਲਈ ਅਦਾਇਗੀਆਂ “ਜਾਪ” ਮੁਤਾਬਕ (ਸਥਾਨ, ਸਮੇਂ ਅਤੇ ਫੀਸ ਦੇ ਕਾਰਜ-ਕ੍ਰਮ ਦੇ ਲਿਹਾਜ਼ ਤੋਂ) ਕਰੇ। ਸਾਡਾ ਇਹ ਜ਼ੋਰਦਾਰ ਸੁਝਾਅ ਹੈ ਕਿ ਪੀ.ਐੱਮ.ਵੀ. ਟਰੱਕਿੰਗ ਕੰਪਨੀਆਂ ਨੂੰ ਅਦਾਇਗੀ 27 ਜੂਨ 2014 ਤੋਂ ਪਹਿਲਾਂ-ਪਹਿਲਾਂ ਕਰੇ ਅਤੇ ਟਰੱਕਿੰਗ ਕੰਪਨੀਆਂ ਪੀ.ਐੱਮ.ਵੀ. ਵੱਲੋਂ ਪ੍ਰਦਾਨ ਕੀਤੀ ਸਾਰੀ ਰਕਮ ਮਿਲਣ `ਤੇ ਉਨ੍ਹਾਂ “ਪਰ-ਟ੍ਰਿੱਪ” ਡਰਾਈਵਰਾਂ ਨੂੰ ਦੇਣ ਜਿਨ੍ਹਾਂ ਕੋਲ ਜੀ.ਪੀ.ਐੱਸ. ਨਹੀਂ ਹਨ।

  ਅਸੀਂ ਇਸ ਰਾਹ ਦੀ ਸਿਫਾਰਸ਼ ਇਸ ਸ਼ਰਤ `ਤੇ ਇਹ ਮੰਨਦੇ ਹੋਏ ਕਰ ਰਹੇ ਹਾਂ ਕਿ ਪੀ.ਐੱਮ.ਵੀ. ਵੱਲੋਂ “ਜਾਪ” ਤਹਿਤ ਜੀ.ਪੀ.ਐੱਸ.-ਰਹਿਤ ਡਰਾਈਵਰਾਂ ਨੂੰ ਕੀਤੀ ਕੋਈ ਵੀ ਅਦਾਇਗੀ ਅਦਾਲਤੀ ਨਜ਼ਰਸਾਨੀ ਦੀ ਕਿਸੇ ਦਰਖਾਸਤ ਵਿੱਚ ਕੋਈ ਤਰਫਦਾਰੀ ਜਾਂ ਪ੍ਰਭਾਵ ਪੈਦਾ ਨਹੀਂ ਕਰੇਗੀ ਅਤੇ ਪੀ.ਐੱਮ.ਵੀ. ਇਨ੍ਹਾਂ ਅਦਾਇਗੀਆਂ ਨੂੰ ਅਦਾਲਤੀ ਨਜ਼ਰਸਾਨੀ ਦੀ ਦਰਖਾਸਤ ਦਾ ਹਿੱਸਾ ਮੰਨਕੇ ਨਹੀਂ ਚੱਲ ਸਕਦੀ।

 4. ਬੁੱਧਵਾਰ, 28 ਮਈ, ਤੋਂ ਬਾਅਦ ਦੇ ਅਰਸੇ ਲਈ ਜੇ ਪੀ.ਐੱਮ.ਵੀ. ਨਿਗਰਾਨੀ ਦੀ ਕੋਈ ਦਸਤੀ ਪ੍ਰਣਾਲੀ ਸਥਾਪਤ ਕਰਦੀ ਹੈ ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਉਡੀਕ ਸਮੇਂ ਲਈ ਪੀ.ਐੱਮ.ਵੀ. ਟਰਮੀਨਲਾਂ ਨੂੰ ਜਾਂ ਤਾਂ ਜੀ.ਪੀ.ਐੱਸ. ਰਾਹੀਂ, ਜਾਂ “ਪਰ-ਟ੍ਰਿੱਪ” ਡਰਾਈਵਰਾਂ ਲਈ ਪੀ.ਐੱਮ.ਵੀ. ਦੀ ਦਸਤੀ ਜਾਣਕਾਰੀ ਰਾਹੀਂ ਇਨਵਾਇਸ ਦੇਵੇ। ਇਸ ਅਰਸੇ ਲਈ, ਅਤੇ ਜਦੋਂ ਤਕ ਉਡੀਕ ਸਮਿਆਂ ਲਈ ਗੁਜ਼ਾਰਸ਼ਾਂ ਹਾਸਲ ਨਾ ਕਰ ਲਈਆਂ ਜਾਣ ਅਤੇ ਇਨ੍ਹਾਂ ਦਾ ਵਿਸ਼ਲੇਸ਼ਣ ਨਾ ਕਰ ਲਿਆ ਜਾਵੇ, ਅਸੀਂ ਸਿਫਾਰਸ਼ ਕਰਦੇ ਹਾਂ ਕਿ (ੳ) “ਦੂਹਰੇ” ਜਾਂ ਡਬਲ-ਐਂਡਿਡ ਮੂਵ, (ਅ) ਟਰਮੀਨਲਾਂ ਦੇ ਅਖਤਿਆਰ ਤੋਂ ਬਾਹਰ ਦੀ ਘਟਨਾਵਾਂ (ਜਿਵੇਂ ਮੌਸਮ ਨਾਲ ਸੰਬੰਧਤ ਘਟਨਾਵਾਂ, ਬਿਜਲੀ ਗੁੱਲ ਹੋਣਾ, ਅਤੇ ਟਰਮੀਨਲ ਦੇ ਆਪ੍ਰੇਟਿੰਗ ਸਿਸਟਮ ਦਾ ਬੰਦ ਹੋਣਾ) ਨੂੰ ਉਡੀਕ ਸਮੇਂ ਦੀ ਗਿਣਤੀ ਦੇ ਹਿਸਾਬ ਤੋਂ ਬਾਹਰ ਰੱਖਿਆ ਜਾਵੇ। ਗੱਲ ਵਧੇਰੇ ਸਪਸ਼ਟ ਕਰਨ ਲਈ, ਅਤੇ ਇਹ ਮੰਨਦੇ ਹੋਏ ਕਿ ਦੂਹਰੇ ਜਾਂ ਡਬਲ-ਐਂਡਿਡ ਮੂਵ ਕਿਸੇ ਵੀ ਨਿਪੁੰਨ ਡਰੇਅਏਜ ਖੇਤਰ ਦਾ ਜ਼ਰੂਰੀ ਅੰਗ ਹੁੰਦੇ ਹਨ, ਅਸੀਂ ਸਿਫਾਰਸ਼ ਕਰਦੇ ਹਾਂ ਕਿ ਜਦੋਂ ਤਕ ਸਾਨੂੰ ਉਡੀਕ ਸਮਿਆਂ ਬਾਰੇ ਦਾਅਵੇਦਾਰਾਂ ਦੀਆਂ ਗੁਜ਼ਾਰਸ਼ਾਂ ਹਾਸਲ ਕਰਨ ਅਤੇ ਇਨ੍ਹਾਂ `ਤੇ ਸਾਧਾਰਨ ਰੂਪ ਵਿੱਚ ਵਿਚਾਰ ਕਰਨ ਦਾ, ਅਤੇ ਦੂਹਰੇ ਜਾਂ ਡਬਲ-ਐਂਡਿਡ ਮੂਵਾਂ ਅਤੇ/ਜਾਂ ਟਰਮੀਨਲਾਂ ਦੇ ਅਖ਼ਤਿਆਰ ਤੋਂ ਬਾਹਰ ਦੀਆਂ ਘਟਨਾਵਾਂ ਸੰਬੰਧੀ ਬਦਲਵੇਂ ਪ੍ਰਬੰਧ ਕਰਨ ਦਾ ਮੌਕਾ ਨਹੀਂ ਮਿਲ ਜਾਂਦਾ, ਇਹ ਦੋ ਛੋਟਾਂ 28 ਮਈ 2014 ਤੋਂ ਛੋਟੀ ਮਿਆਦ ਲਈ ਲਾਗੂ ਹੋਣ।

  28 ਮਈ ਤੋਂ ਬਾਅਦ ਦੇ ਅਰਸੇ ਲਈ ਅਸੀਂ ਸਿਫਾਰਸ਼ ਕਰਦੇ ਹਾਂ ਕਿ “ਪਰ-ਟ੍ਰਿੱਪ” ਡਰਾਈਵਰਾਂ ਨੂੰ ਉਡੀਕ ਸਮਿਆਂ ਲਈ ਮੁਆਵਜ਼ਾਂ ਉਂਝ “ਜਾਪ” (ਸਥਾਨ, ਸਮੇਂ ਅਤੇ ਫੀਸ ਦੇ ਕਾਰਜ-ਕ੍ਰਮ ਦੇ ਲਿਹਾਜ਼ ਤੋਂ) ਅਨੁਸਾਰ ਦਿੱਤਾ ਜਾਵੇ। ਜੇ ਪੀ.ਐੱਮ.ਵੀ. 28 ਮਈ ਤਕ ਨਿਗਰਾਨੀ ਦੀ ਦਸਤੀ ਪ੍ਰਣਾਲੀ ਲਾਗੂ ਨਾ ਕਰੇ ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਪੀ.ਐੱਮ.ਵੀ. ਟਰਮੀਨਲਾਂ ਨੂੰ ਜੀ.ਪੀ.ਐੱਸ. ਲੱਗੇ ਟਰੱਕਾਂ ਲਈ ਇਨਵਾਇਸਾਂ ਦੇਵੇ ਅਤੇ ਟਰਮੀਨਲ ਇਨਵਾਇਸਾਂ ਅਦਾ ਕਰਨ, ਅਤੇ ਸਾਰੇ ਜੀ.ਪੀ.ਐੱਸ.-ਰਹਿਤ ਟਰੱਕਾਂ ਲਈ ਅਦਾਇਗੀ ਪੀ.ਐੱਮ.ਵੀ. ਕਰੇ।

  ਇੱਕ ਵਾਰੀ ਫਿਰ, ਧਨ ਟਰਮੀਨਲਾਂ ਅਤੇ/ਜਾਂ ਪੀ.ਐੱਮ.ਵੀ. ਵੱਲੋਂ ਟਰੱਕਿੰਗ ਕੰਪਨੀਆਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਅਦਾਲਤੀ ਨਜ਼ਰਸਾਨੀ ਦੀ ਦਰਖਾਸਤ ਵਿੱਚ ਕਿਸੇ ਤਰਫਦਾਰੀ ਬਿਨਾ “ਪਰ-ਟ੍ਰਿੱਪ” ਡਰਾਈਵਰਾਂ ਨੂੰ ਸਿੱਧੀ ਅਦਾਇਗੀ ਕਰ ਸਕਣ। ਉਡੀਕ ਸਮੇਂ ਦੀਆਂ ਫੀਸਾਂ ਵਿੱਚੋਂ ਕੋਈ ਵੀ ਰਾਸ਼ੀ ਕਿਸੇ ਵੀ ਸੰਸਥਾ ਜਾਂ ਕੰਪਨੀ ਵੱਲੋਂ ਕਿਸੇ ਵੀ ਵਜ੍ਹਾ ਲਈ ਰੋਕੀ ਨਹੀਂ ਜਾਣੀ ਚਾਹੀਦੀ।

 5. ਇਨ੍ਹਾਂ ਸਿਫਾਰਸ਼ਾਂ ਤਹਿਤ “ਪਰ-ਟ੍ਰਿੱਪ” ਡਰਾਈਵਰਾਂ ਨੂੰ ਉਡੀਕ ਸਮੇਂ ਦੀ ਫੀਸ ਦੀ ਕਿਸੇ ਵੀ ਗੈਰ-ਅਦਾਇਗੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। “ਪਰ-ਟ੍ਰਿੱਪ” ਡਰਾਈਵਰਾਂ ਨੂੰ ਇਹ ਦੱਸ ਦਿੱਤਾ ਜਾਵੇ ਕਿ ਉਪ੍ਰੋਕਤ ਸ਼ਰਤਾਂ ਮੁਤਾਬਕ ਅਦਾਇਗੀ ਨਾ ਕੀਤੇ ਜਾਣ ਦੀ ਕਿਸੇ ਵੀ ਸੂਰਤ ਦੀ ਇਤਲਾਹ Whistleblower Policy (ਭੇਤ ਖੋਲ੍ਹਣ ਸੰਬੰਧੀ ਪਾਲਿਸੀ, ਜੋ ਹਾਲੇ ਘੜੀ ਜਾ ਰਹੀ ਹੈ), ਰਾਹੀਂ ਕੀਤੀ ਜਾ ਸਕੇਗੀ। ਅਸੀਂ ਇਹ ਸਿਫਾਰਸ਼ ਵੀ ਕਰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਸੂਬਾ ਵਰਤਮਾਨ ਲੇਖਾ ਪ੍ਰੋਗਰਾਮ ਰਾਹੀਂ ਇਸ ਗੱਲ ਦੀ ਤਸਦੀਕ ਕਰੇ ਕਿ ਉਪ੍ਰੋਕਤ ਉਡੀਕ ਸਮਿਆਂ ਦੀਆਂ ਅਦਾਇਗੀਆਂ ਹਿਸਾਬ ਕਰ ਕੇ ਅਦਾ ਕੀਤੀਆਂ ਜਾ ਚੁੱਕੀਆਂ ਹਨ। ਇਹ ਸਾਡੀ ਰਾਇ ਹੈ ਕਿ ਇਸ ਦੀ ਤਾਮੀਲ ਨਾ ਕੀਤੇ ਜਾਣ ਦੇ ਸਜ਼ਾਵਾਂ ਅਤੇ/ਜਾਂ ਲਸੰਸ ਰੱਦ ਕੀਤੇ ਜਾਣ ਸਮੇਤ ਗੰਭੀਰ ਨਤੀਜੇ ਨਿੱਕਲਣੇ ਚਾਹੀਦੇ ਹਨ।

ਸੁਹਿਰਦਤਾ ਸਹਿਤ,

 

(ਦਸਤਖ਼ਤ)

ਵਿੰਸੈਂਟ ਐੱਲ. ਰੈਡੀ

(ਦਸਤਖ਼ਤ)

ਕੋਰਿੰਨ ਬੈੱਲ