ਆਵਾਜਾਈ ਮੰਤਰੀ ਦਾ ਬਿਆਨ

ਕਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰਾਂ ਵੱਲੋਂ ਪੋਰਟ ਮੈਟਰੋ ਵੈਨਕੂਵਰ ਵਿਖੇ ਟਰੱਕਿੰਗ ਕੰਮ-ਕਾਜ ਵਿੱਚ ਸੁਧਾਰ ਹਿਤ ਸਿਫਾਰਸ਼ਾਂ ਉੱਤੇ ਕਾਰਵਾਈ

21 ਮਈ 2014 – ਟਰਾਂਸਪੋਰਟ ਕਨੇਡਾ – ਵੈਨਕੂਵਰ, ਬੀ.ਸੀ.

ਮਾਣਯੋਗ Lisa Raitt, Minister of Transport (ਲੀਸਾ ਰਾਇਟ, ਆਵਾਜਾਈ ਮੰਤਰੀ), ਅਤੇ ਮਾਣਯੋਗ Todd Stone(ਟੌਡ ਸਟੋਨ), ਬ੍ਰਿਟਿਸ਼ ਕੋਲੰਬੀਆ ਦੇ Minister of Transportation and Infrastructure (ਆਵਾਜਾਈ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਤ ਮੰਤਰੀ), ਨੇ ਸਲਾਹਕਾਰ Vince Ready (ਵਿੰਸ ਰੈਡੀ) ਦੀਆਂ ਉਨ੍ਹਾਂ ਸਿਫਾਰਸ਼ਾਂ ਦਾ ਸਵਾਗਤ ਕੀਤਾ ਹੈ ਜੋ 26 ਮਾਰਚ 2014 ਦੀ Joint Action Plan (ਕਾਰਵਾਈ ਦੀ ਸਾਂਝੀ ਯੋਜਨਾ) ਦੇ ਮੁੱਖ ਤੱਤਾਂ ਨੂੰ ਤੁਰੰਤ ਲਾਗੂ ਕੀਤੇ ਜਾਣ ਲਈ ਕਦਮ ਚੁੱਕੇ ਜਾਣ ਬਾਰੇ ਸੀ ਤਾਂ ਕਿ ਪੋਰਟ ਮੈਟਰੋ ਵੈਨਕੂਵਰ ਦੇ ਟਰੱਕਿੰਗ ਉਦਯੋਗ ਵਿੱਚ ਸਥਿਰਤਾ ਲਿਆਂਦੀ ਜਾ ਸਕੇ। 

“ਜਨਾਬ ਰੈਡੀ ਦੀਆਂ ਸਿਫਾਰਸ਼ਾਂ ਨਾਲ ਉਡੀਕ ਸਮੇਂ ਮਿਣੇ ਜਾ ਸਕਣਗੇ ਅਤੇ ਕਾਰਵਾਈ ਦੀ ਸਾਂਝੀ ਯੋਜਨਾ ਦੀਆਂ ਪ੍ਰਤੀਬੱਧਤਾਵਾਂ ਮੁਤਾਬਕ ਟਰੱਕਾਂ ਵਾਲਿਆਂ ਨੂੰ ਉਸੇ ਮੁਤਾਬਕ ਹੀ ਮੁਆਵਜਾ ਦਿੱਤਾ ਜਾ ਸਕੇਗਾ। ਪ੍ਰਤੀਬੱਧਤਾਵਾਂ `ਤੇ ਕਾਰਵਾਈ ਛੇਤੀ ਕੀਤੀ ਜਾ ਸਕੇਗੀ।

“ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ। ਕਾਰਵਾਈ ਦੀ ਸਾਂਝੀ ਯੋਜਨਾ ਲਾਗੂ ਕਰਨ ਅਤੇ ਕਨੇਡਾ ਦੀ ਸਭ ਤੋਂ ਰੁਝੀ ਹੋਈ ਬੰਦਰਗਾਹ ਵਿੱਚ ਟਰੱਕਿੰਗ ਦੇ ਕੰਮ-ਕਾਜ ਨੂੰ ਸਥਿਰ ਅਤੇ ਕਾਰਜ-ਕੁਸ਼ਲ ਤਰੀਕੇ ਨਾਲ ਚਲਾਉਣ ਲਈ ਅਗਲੇ ਕਦਮਾਂ ਬਾਰੇ ਵਿਚਾਰ-ਵਟਾਂਦਰੇ ਜਾਰੀ ਰਹਿਣਗੇ। ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਬੰਦਰਗਾਹ ਵਿਖੇ ਲੰਮੇ ਸਮੇਂ ਲਈ ਸਥਿਰਤਾ ਲਿਆਉਣ ਵਾਸਤੇ ਸਭ ਧਿਰਾਂ ਰਲ ਕੇ ਯਤਨ ਕਰਦੀਆਂ ਰਹਿਣਗੀਆਂ।

“ਪੋਰਟ ਮੈਟਰੋ ਵੈਨਕੂਵਰ ਵਿੱਚੋਂ ਸਮੁੰਦਰੀ ਕੰਟੇਨਰਾਂ ਦਾ ਚੁਸਤੀ ਨਾਲ ਲਾਂਘਾ ਕਨੇਡਾ ਦੇ ਏਸ਼ੀਆ-ਪੈਸਿਫਿਕ ਗੇਟਵੇ ਅਤੇ ਇਸ ਦੇ ਕੌਮੀ ਅਰਥਚਾਰੇ ਲਈ ਬੇਹੱਦ ਜ਼ਰੂਰੀ ਹੈ। ਇਹ ਗੱਲ ਅਹਿਮ ਹੈ ਕਿ ਇਸਦਾ ਕਨੇਡਾ ਦੀ ਭਰੋਸੇਮੰਦ ਅਤੇ ਕਾਰਜਕੁਸ਼ਲ ਬੰਦਰਗਾਹ ਬਣੇ ਰਹਿਣਾ ਜਾਰੀ ਰਹੇ।“

ਸੰਪਰਕ

Ashley Kelahear (ਐਸ਼ਲੀ ਕੇਲਾਹਿਅਰ)
ਸੰਚਾਰ ਨਿਰਦੇਸ਼ਕ
ਮਾਣਯੋਗ ਲੀਸਾ ਰਾਇਟ ਦਾ ਦਫ਼ਤਰ,
ਆਵਾਜਾਈ ਮੰਤਰੀ, ਔਟਵਾ
613-991-0700

ਮੀਡੀਆ ਸੰਪਰਕ
ਆਵਾਜਾਈ ਮਹਿਕਮਾ, ਔਟਵਾ
613-993-0055

Robert Adam (ਰੌਬਰਟ ਐਡਮ)
ਮੀਡੀਆ ਸੰਬੰਧ
ਆਵਾਜਾਈ ਅਤੇ ਬੁਨਿਆਦੀ ਢਾਂਚੇ  ਬਾਰੇ ਬੀ.ਸੀ. ਦਾ ਮਹਿਕਮਾ
250-356-8241

*ਇਹ ਸਿਫਾਰਸ਼ਾਂ ਵੀਰਵਾਰ, 22 ਮਈ ਨੂੰ ਪੰਜਾਬੀ ਵਿੱਚ ਉਪਲਬਧ ਹੋਣਗੀਆਂ।

ਕਨੇਡਾ ਦੇ ਆਵਾਜਾਈ ਮਹਿਕਮੇ ਦੀ ਮੌਜੂਦਗੀ www.tc.gc.ca ਵਿਖੇ ਹੈ। e-news ਲਈ ਨਾਮ ਲਿਖਵਾਓ ਜਾਂ ਕਨੇਡਾ ਦੇ ਆਵਾਜਾਈ ਮਹਿਕਮੇ ਵੱਲੋਂ ਤਾਜ਼ਾ ਖਬਰਸਾਰ ਲਈ RSS, Twitter, Facebook, YouTube ਅਤੇ Flickr ਰਾਹੀਂ ਸੰਪਰਕ ਕਾਇਮ ਰੱਖੋ।

ਇਹ ਬਿਆਨ ਦ੍ਰਿਸ਼ਟੀ ਸੰਬੰਧੀ ਨਾਕਾਬਲੀਅਤਾਂ ਵਾਲੇ ਵਿਅਕਤੀਆਂ ਲਈ ਬਦਲਵੇਂ ਫਰਮਿਆਂ ਵਿੱਚ ਉਪਲਬਧ ਕੀਤਾ ਜਾ ਸਕਦਾ ਹੈ।